ਕਦਰ ਤੇ ਮੰਜਿਲਾਂ ਦੀ ਹੁੰਦੀ ਹੈ
ਕੋਣ ਪੁਛਦਾ ਹੈ ਮੇਰੇ ਜਿਹੇ ਮੁਸਾਫ਼ਿਰਾਂ ਨੂੰ
ਰਾਹ ਲਭਦੇ ਨਾ ਓਹਦੇ ਤੱਕ ਪਹੁੰਚਣ ਦੇ
ਹੁਣ ਪਹੁੰਚਣਾ ਨਹੀਂ ਮੈਂ ਲਗਦਾ ਕਦੇ ਘਰਾਂ ਨੂੰ
ਰਾਹਵਾਂ ਚ ਭਟਕਦੀ ਨੇ ਹੀ ਮੁੱਕ ਜਾਣਾ
ਆਪ ਕੁਤਰ ਲਿਆ ਹੈ ਮੈਂ ਆਪਣਿਆਂ ਹੀ ਪਰਾਂ ਨੂੰ
ਦੂਰ ਦੁਰਾਡੇ ਓਹਨੇ ਜਾ ਕੇ ਇਕ ਦਿਨ ਬਹਿ ਜਾਣਾ
ਕਿੰਝ ਪਾਰ ਕਰਾਂਗੀ ਫੇਰ ਮੈਂ ਉੱਡ ਕੇ ਸਮੁੰਦਰਾਂ ਨੂੰ
ਤਨਹਾਈ ਦਾ ਹੀ ਹਥ ਫੜਨਾ ਪੈਣਾ ਲਗਦਾ
ਨਹੀਂ ਰੋਕ ਸਕਦੀ ਮੈਂ ਹਥ ਫੜ ਕੇ ਰਾਹਗੀਰਾਂ ਨੂੰ
ਮੈਨੂ ਓਹਦੇ ਵੱਲ ਜਾਂਦੀਆਂ ਰਾਹਵਾਂ ਨੇ ਹੀ ਖਾ ਲੈਣਾ
ਘਰਾਂ ਵਾਲਿਆਂ ਨੇ ਪਰਤ ਜਾਣਾ ਫਿਰ ਆਪਣੇ ਘਰਾਂ ਨੂੰ
ਬਿਨਾ ਮੁਸਾਫ਼ਿਰਾਂ ਵੀ ਮੰਜਿਲਾਂ ਦੀ ਕੋਣ ਕਦਰ ਪਾਉਂਦਾ
ਕੋਣ ਜਾਂਦਾ ਓਹਦੀਆਂ ਰਾਹਾਂ ਤੇ ਪੁਛਣ ਸਧਰਾਂ ਨੂੰ
ਜੇ "ਨਵੀ" ਮੁਸਾਫ਼ਿਰ ਨਾ ਬਣਦੀ ਤੇ ਓਹ ਮੰਜਿਲ ਨਾ ਬਣਦਾ
ਕੋਣ ਜਾਂਦਾ ਓਹਦੀਆਂ ਰਾਹਾਂ ਤੇ ਪੁਛਣ ਓਹਦੀਆਂ ਖਬਰਾਂ ਨੂੰ
ਵਲੋ- ਨਵੀ