|
|
| ਮੁਸਾਫ਼ਿਰ ਹਾਂ,,, |
ਮੁਸਾਫ਼ਿਰ ਹਾਂ,ਅਸੀਂ ਆਪਣੇ ਰਸਤੇ ਪੈ ਜਾਵਾਂਗੇ,
ਤੇਰੇ ਜੁਲਮਾਂ ਨੂੰ ਹੱਸਕੇ ਦਿਲ ਤੇ ਸਹਿ ਜਾਵਾਂਗੇ,,,
ਭਾਵੇਂ ਸਾਨੂੰ ਬੇ-ਦਖਲ ਕਰ ਦੇਵੀਂ ਜ਼ਿੰਦਗੀ ਚੋਂ,
ਪਰ ਯਾਦਾਂ ਬਣਕੇ ਤੇਰੇ ਕੋਲ ਹੀ ਰਹਿ ਜਾਵਾਂਗੇ,,,
ਫਿੱਕਾ ਰੰਗ ਪੈ ਜਾਣਾ ਉਦੋਂ ਤੇਰੇ ਸੁਰਮੇਂ ਦਾ,
ਜਦੋਂ ਤੇਰੀ ਅੱਖ ਚੋਂ ਹੰਝੂ ਬਣ ਕੇ ਵਹਿ ਜਾਵਾਂਗੇ,,,
ਇਹ ਸੱਚ ਹੈ ਕਿ ਵਫ਼ਾ ਨਾਲ ਕੋਈ ਨਾਤਾ ਨਹੀਂ ਤੇਰਾ,
ਫਿਰ ਵੀ ਤੈਨੂੰ ਬੇ-ਵਫ਼ਾ ਨਾਂ ਕਹਿ ਜਾਵਾਂਗੇ,,,
ਉਮਰਾਂ ਦਾ ਇਹ ਲੰਬਾ ਪੈਂਡਾ ਕਿੱਦਾਂ ਤੈਅ ਹੋਊ ,
ਕੱਚੀਆਂ ਕੰਧਾਂ ਵਾਂਗੂੰ ਜੇਕਰ ਢਹਿ ਜਾਵਾਂਗੇ,,,
ਬੱਦਲਾਂ ਚੋਂ ਫਿਰ ਭਾਲੇਂਗੀ ਸਿਰਨਾਵਾਂ " ਹਰਪਿੰਦਰ " ਦਾ,
ਹਵਾ ਬਣਕੇ ਜਦੋਂ ਤੇਰੀ ਜ਼ੁਲਫ਼ ਨਾਲ ਖਹਿ ਜਾਵਾਂਗੇ ,,,
ਹਰਪਿੰਦਰ " ਮੰਡੇਰ "
ਧੰਨਵਾਦ,,, ਗਲਤੀ ਮਾਫ਼ ਕਰਨੀਂ,,,
ਮੁਸਾਫ਼ਿਰ ਹਾਂ,ਅਸੀਂ ਆਪਣੇ ਰਸਤੇ ਪੈ ਜਾਵਾਂਗੇ,
ਤੇਰੇ ਜੁਲਮਾਂ ਨੂੰ ਹੱਸਕੇ ਦਿਲ ਤੇ ਸਹਿ ਜਾਵਾਂਗੇ,,,
ਭਾਵੇਂ ਸਾਨੂੰ ਬੇ-ਦਖਲ ਕਰ ਦੇਵੀਂ ਜ਼ਿੰਦਗੀ ਚੋਂ,
ਪਰ ਯਾਦਾਂ ਬਣਕੇ ਤੇਰੇ ਕੋਲ ਹੀ ਰਹਿ ਜਾਵਾਂਗੇ,,,
ਫਿੱਕਾ ਰੰਗ ਪੈ ਜਾਣਾ ਉਦੋਂ ਤੇਰੇ ਸੁਰਮੇਂ ਦਾ,
ਜਦੋਂ ਤੇਰੀ ਅੱਖ ਚੋਂ ਹੰਝੂ ਬਣ ਕੇ ਵਹਿ ਜਾਵਾਂਗੇ,,,
ਇਹ ਸੱਚ ਹੈ ਕਿ ਵਫ਼ਾ ਨਾਲ ਕੋਈ ਨਾਤਾ ਨਹੀਂ ਤੇਰਾ,
ਫਿਰ ਵੀ ਤੈਨੂੰ ਬੇ-ਵਫ਼ਾ ਨਾਂ ਕਹਿ ਜਾਵਾਂਗੇ,,,
ਉਮਰਾਂ ਦਾ ਇਹ ਲੰਬਾ ਪੈਂਡਾ ਕਿੱਦਾਂ ਤੈਅ ਹੋਊ ,
ਕੱਚੀਆਂ ਕੰਧਾਂ ਵਾਂਗੂੰ ਜੇਕਰ ਢਹਿ ਜਾਵਾਂਗੇ,,,
ਬੱਦਲਾਂ ਚੋਂ ਫਿਰ ਭਾਲੇਂਗੀ ਸਿਰਨਾਵਾਂ " ਹਰਪਿੰਦਰ " ਦਾ,
ਜਦੋਂ ਹਵਾ ਬਣਕੇ ਤੇਰੀ ਜ਼ੁਲਫ਼ ਨਾਲ ਖਹਿ ਜਾਵਾਂਗੇ ,,,
ਹਰਪਿੰਦਰ " ਮੰਡੇਰ "
ਧੰਨਵਾਦ,,, ਗਲਤੀ ਮਾਫ਼ ਕਰਨੀਂ,,,
|
|
25 Sep 2011
|