Punjabi Poetry
 View Forum
 Create New Topic
  Home > Communities > Punjabi Poetry > Forum > messages
Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 
ਮੁਸੀਬਤਾਂ
ਰੱਬਾ ਟੂਟੀਆਂ ਕਿਉਂ ਮੁਸੀਬਤਾਂ ਸਾਡੇ ਉਤੇ ਕਹਿਰ ਬਣਕੇ__,
ਤੇਰੀਆਂ ਰਹਿਮਤਾਂ ਦਾ ਸਾਨੂੰ ਸੀ ਮਾਨ ਬੜਾ__,

ਅੱਜ ਤੂੰ ਵੀ ਮੋੜ ਗਿਆ ਮੁਖ ਸਾਥੋਂ ਗ੍ਹੈਰ ਬਣਕੇ__,
ਰੱਬਾ ਟੁਟਿਆ ਕਿਉਂ ਮੁਸੀਬਤਾਂ ਸਾਡੇ ਉਤੇ ਕਹਿਰ ਬਣਕੇ__,

 
ਗਮਾਂ ਨਾਲ ਸਜੇਇਆ ਵੇਹੜਾ ਸਾਡੇ ਨਿਕੇ ਜਿਹੇ ਘਰ ਦਾ__,
ਬੁਝ ਚਲਾ ਦੀਵਾ, ਰੋਸ਼ਨ ਸਾਰੇ ਘਰ ਨੂੰ ਸੀ ਜੋ ਕਰਦਾ__,

ਚੇਹਿਕਦਾ ਸੀ ਵੇਹੜਾ ਹਰ ਵੇਲੇ ਖੁਸੀਆਂ ਦੇ ਨਾਲ__,
ਅੱਜ ਰਹਿ ਗਿਆ ਪੀੜਾਂ ਦਾ ਓਹ ਸ਼ਹਿਰ ਬਣਕੇ__,
ਰੱਬਾ ਟੁਟਿਆ ਕਿਉਂ ਮੁਸੀਬਤਾਂ ਸਾਡੇ ਉਤੇ ਕਹਿਰ ਬਣਕੇ__,

 
ਇਕ ਸੱਜਣ ਬਣਾਇਆ ਸੀ ਇਤਬਾਰ ਕਰਕੇ__,
ਓਹ ਵੀ ਕਰ ਗਿਆ ਸਾਨੂੰ ਅਧ ਮੋਇਆ, ਪਿਠ ਉਤੇ ਵਾਰ ਕਰਕੇ __,

ਭਾਵੇਂ ਛੱਡ ਸਾਨੂੰ ਕਈ ਅਰਸੇ ਪਹਿਲਾਂ__,
ਯਾਦਾਂ ਰਹਿ ਗਈਆਂ "ਰਾਜੇਸ਼" ਸਾਡੇ ਨਸ ਨਸ ਵਿਚ ਜ਼ਹੀਰ ਬਣਕੇ__,
ਰੱਬਾ ਟੁਟਿਆ ਕਿਉਂ ਮੁਸੀਬਤਾਂ ਸਾਡੇ ਉਤੇ ਕਹਿਰ ਬਣਕੇ__,

 

ਹੋਰ ਕੀਨੀ ਕੇ ਦੇਰ ਰੂਹ ਸਾਡੀ ਉਦਾਸ ਰਹਿਣੀ__,
ਹੋਏਗਾ ਹੱਲ ਸਾਡੀਆਂ ਮੁਸੀਬਤਾਂ ਦਾ, ਕੀਨੀ ਕੇ ਦੇਰ ਸਾਨੂੰ ਆਸ ਰਹਿਣੀ__,

ਕਿਵੇ ਆਉਣਗੀਆਂ ਖੁਸੀਆਂ ਮੁੜ ਸਾਡੀ ਜਿੰਦਗੀ ਚ ਲੇਹਿਰ ਬਣਕੇ__,
ਰੱਬਾ ਟੁਟਿਆ ਕਿਉਂ ਮੁਸੀਬਤਾਂ ਸਾਡੇ ਉਤੇ ਕਹਿਰ ਬਣਕੇ__

21 Apr 2013

Reply