ਜੇ ਦਿਲ-ਦਿਲ ਤੋਂ, ਘਰ-ਘਰ ਤੋਂ ਦੂਰ ਹੈ।
ਬੜਾ ਮੁਸ਼ਕਲ ਪੈਂਦਾ ਖੁਸ਼ੀ ਨੂੰ ਬੂਰ ਹੈ।
ਮੰਨਿਆ ਮਾਣ ਵੀ ਕਰਦੇ ਹਾਂ ਕਿਸੇ ਤੇ,
ਉਹ ਵੀ ਤਾਂ ਹੋ ਸਕਦਾ ਮਜਬੂਰ ਹੈ।
ਪਿਆਰ ਦੀ ਕਿਸ਼ਤੀ ਫ਼ਰਕ ਨਾ ਕਰਦੀ,
ਆਪਣੇ ਅਤੇ ਬੇਗਾਨੇ ‘ਚ ਫ਼ਰਕ ਜ਼ਰੂਰ ਹੈ।
ਮੁਸ਼ੱਕਤ ਪਿਆਰ ਦੀ ਔਖੀ ਬੜੀ ਏ,
ਇਸ ਦਾ ਸਬੂਤ ਰਾਂਝਾ ਤੇ ਹੀਰ ਹੈ।
ਯਾਦਾਂ ਦੇ ਮੰਦਿਰ ਤੇ ਖੁਸ਼ਕ ਖੰਡਰ,
ਵਿੱਛੜਿਆ ਬੰਦਾ, ਬੰਦੇ ਨੂੰ ਮਿਲਦਾ ਜ਼ਰੂਰ ਹੈ।
ਤੱਕੜੀ ਮੇਰੇ ਦਿਨ ਦੀ ਸਾਮਾ ਤੋਲਦੀ ਪਰ,
ਕਦੇ-ਕਦੇ ਸਜਾ ਭੁਗਤਦੀ ਬੇਕਸੂਰ ਹੈ।
ਕਮਲ ਫੁੱਲ ਵਸਦਾ ਪਾਣੀ ਦੀ ਸਤਾ ‘ਤੇ Ḕਕਮਲ’,
ਮੰਨੀ ਜਾ ਰਿਹਾ ਜੋ ਰੱਬ ਨੂੰ ਮਨਜ਼ੂਰ ਹੈ।
- ਕਮਲ ਬੰਗਾ ਸੈਕਰਾਮੈਂਟੋ