Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਮਾ ਦੀ ਕੁਖ ਤੋ ਸ਼ਮਸ਼ਾਨ ਤਕ

 ਓਹ ਕਾਲੀ ਹਨੇਰੀ ਭਰੀ ਰਾਤ ਵਿਚ ਮੇਰੀ ਮਾ ਦਰਦ ਨਾਲ ਤੜਪ ਰਹੀ ਸੀ,ਉਸਦੀਆ ਚੀਖਾ ਨੇ ਤੇ ਰਬ ਦੇ ਵੀ ਕੰਨ ਸੁਨ ਕਰਤੇ ਸੀ, ਦਲਾਨ ਵਿਚ ਮੇਰੀ ਮਾ ਦੇ ਸਿਰਾਹਨੇ ਬੇਠੀ ਮੇਰੀ ਦਾਦੀ ਮੇਰੀ ਮਾ ਨੂ ਹੋਂਸਲਾ ਦੇ ਰਹੀ ਸੀ,ਮੇਨੂ ਓਸਦੇ ਇਸ ਦੁਖ ਦਾ ਜਰਾ ਜਿਨਾ ਵੀ ਏਹਸਾਸ ਨੀ ਸੀ ਭਾਵੇ ਮੈਂ ਆਪਣੀ ਮਾ ਦੀ ਕੁਖ ਵਿਚ ਸੀ,ਫਿਰ ਮਾ ਦੀਆ ਚੀਖਾ  ਦੇ ਨਾਲ ਨਾਲ ਮੇਰੀਆ ਕਿਲਕਾਰੀਆ ਨੇ ਦਸਤਕ ਦਿਤੀ, ਮੇਰੇ ਰੋਣ ਦੀ ਅਵਾਜ ਸੁਣਦੇ ਸਾਰ ਮੰਨੋ ਜਿਵੇ ਉਸਦੀਆ ਅਖਾ ਵਿਚੋ ਤਰਿਪ ਤਰਿਪ ਕਰਕੇ ਹੰਝੂ ਵੇਹਣ ਲਗੇ,ਪਰ ਓਸ ਵੇਲੇ ਉਸ੍ਦੀਇਆ ਹੰਝੂਆ ਚ ਖੁਸ਼ੀ ਦੋੜ ਰਹੀ ਸੀ,ਮੇਨੂ ਮਾ ਨੇ ਘੁਟ ਕੇ ਬੁਕਲ ਚ ਲਪੇਟ ਕੇ ਸੀਨੇ ਨਾਲ ਲਾ ਲਿਆ ,ਭਾਵੇ ਮੇਨੂ ਓਸ ਵੇਲੇ ਕੋਈ ਵੀ ਸੋਝੀ ਨਹੀ ਸੀ,ਪਰ ਮੇਨੂ ਇੰਝ ਲਗਦਾ ਪਿਆ ਸੀ ਕੇ ਮੈਂ ਰਬ ਦੀ ਗੋਦ ਚ ਬੇਠਾ ਹੋਵਾ,ਮੈਂ ਜਦੋ ਬਿਸਤਰਾ ਗਿੱਲਾ ਕਰ ਦੇਣਾ ਤੇ ਮਾ ਨੇ ਮੇਨੂ ਆਪਣੀ ਜਗਾ ਸਵਾ ਦੇਣਾ,ਸਾਰੀ ਰਾਤ ਮੇਰੀ ਨਾ ਸੋਣ ਦੀ ਜਿਦ ਨੇ ਮਾ ਦੀਆ ਅਖਾ ਚੋ ਨੀਂਦ ਉੜਾ ਦੇਣੀ,ਦਿਨ ਬੀਤਦੇ ਗਏ,ਤੇ ਅਜੇ ਮੇਰੀ ਮਾ ਮੇਨੂ ਵੇਹੜੇ ਵਿਚ ਮੰਜੇ ਤੇ ਬਿਠਾ ਕੇ ਮੇਰਾ ਸਿਰ ਵਾਹ ਰਹੀ ਹੈ,ਤੇ ਅਖੀਰ ਮੇਰੇ ਸਿਰ ਤੇ ਫੁੱਲਾ ਵਾਲਾ ਰੁਮਾਲ ਬੰਨ ਦਿਤਾ,ਤੇ ਉਂਗਲ ਲਾ ਕੇ ਮੇਨੂ ਸਕੂਲ ਲੈ ਕੇ  ਜਾ ਰਹੀ ਹੈ,ਮੇਨੂ ਰੋਜ ਇਸੇ ਤਰਾ ਮਾ ਨੇ ਸਕੂਲ ਸ਼ਡ ਕੇ ਆਉਣਾ,ਤੇ ਇਕ ਦਿਨ ਅਜੇਹਾ ਆਇਆ ਮੈਂ ਮਾ ਤੋ ਉਂਗਲ ਸ਼ੁਦਾ ਕੇ ਓਸ ਤੋ ਦੋ ਕਦਮ ਪਹਿਲਾ  ਭਜ ਕੇ ਸਕੂਲ ਦੇ ਗੇਟ ਵਲ ਵਧ ਗਿਆ,ਜਦੋ ਮੈਂ ਮਾ ਤੋ ਉਂਗਲ ਸ਼ੁੜਾਈ ਤੇ ਜਿਵੇ ਮਾ ਦੀ ਜਾਨ ਮੁਠ ਚ ਆ ਗਈ ਹੋਵੇ,ਹੁਣ ਮੈਂ ਸਾਰੇ ਕਮ ਦੋੜ ਦੋੜ ਕੇ ਕਰ ਰਿਹਾ ਸੀ,ਮੇਰੀਆ ਹਰ ਜਰੂਰਤਾ ਨੂ ਪਲ ਵਿਚ ਹੀ ਮੇਰੀ ਮਾ ਵਾਲੋ ਪੂਰਾ ਕੀਤਾ ਜਾਨ ਲਗਾ ਚਾਹੇ ਓਹ ਖਾਨ ਦੀ ਸੀ ਜਾ ਕੋਈ ਹੋਰ,ਮੇਰੀ ਮਾ ਨੇ ਮੇਨੂ ਤੇ ਖੁਆ ਦੇਣਾ ਤੇ ਆਪ ਭੂਖੇ ਪੇਟ ਸੋ ਜਾਣਾ,ਠਾਠਾ ਮਾਰਦੇ ਸਿਆਲ ਵਿਚ ਮੇਰੀ ਮਾ ਨੇ ਮੇਨੂ ਇਕ ਗਰਮ ਕੋਟੀ ਬੁਣ ਕੇ ਦੇਣੀ ਤੇ ਆਪ ਇਕ ਪੁਰਾਣੇ ਸ਼ਾਲ ਵਿਚ ਪਤਾ ਨੀ ਕਿਨੇ ਸਿਆਲ ਹੰਢਾ ਲੈ ਸੀ,ਕੁਝ ਸਾਲ ਬੀਤੇ ਅੱਜ ਮੈਂ ਗਬਰੂ ਹੋ ਗਇਆ,ਤੇ ਮਾ ਨੇ ਮੇਨੂ ਵਧੀਆ ਪੜਾਈ ਕਰਨ ਲਈ ਘਰ ਦੀ ਜਮੀਨ ਗੇਹਨੇ ਪਾ ਕੇ ਸ਼ਹਰ ਕੋਲਜ ਵਿਚ ਦਾਖਲਾ ਦਵਾ ਦਿਤਾ,ਪਰ ਮੈਂ ਆਪਣਾ ਧਿਆਨ  ਪੁਠੇ ਕਮਾ ਚ ਹੀ ਲਾ ਦਿਤਾ,ਕੁਝ ਯਾਰ ਇਦਾ ਦੇ ਮਿਲੇ ਖਾਨ ਵਾਲੇ,ਯਾਰਾ ਦੋਸਤਾ ਦੇ ਪਿਛੇ ਲਗ ਮੈਂ ਆਪਣੇ ਆਪ ਨੂ ਬੜਾ ਹੀ ਬਰਬਾਦ ਕੀਤਾ,ਮਾ ਬੇਠੀ ਸੋਚਦੀ ਹੋਣੀ ਕੇ ਮੇਰਾ ਪੁਤ ਡਿਗਰੀਆ ਕਰਦਾ,ਤੇ ਓਸਨੇ ਘਰ ਬਾਰ ਵੇਚ ਕੇ ਮੇਰੇ ਤੇ ਲਾ ਦਿਤਾ,ਰੋਜ ਪਤਾ ਨੀ ਕੇਹੜੀ ਨਵੀ ਚੀਜ ਨੂ ਬੇਚ ਕੇ ਮੇਰੀਆ ਜਰੂਰਤਾ ਪੁਰੀਆ ਕਰਦੀ,ਹੁਣ ਮੈਂ ਏਨਾ ਵਡਾ ਹੋ ਗਿਆ ਕੇ ਆਪਣੀ
ਮਨ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਕੇ ਆਪਣੀ ਮਾ ਦੇ ਆਸ਼ੀਰਵਾਦ ਲੇਣ ਲਈ ਤਿਆਰ ਬੇਠਾ,ਪਤਾ ਨਹੀ ਓਸਦਾ ਕਿਡਾ ਵਡਾ ਸੀ ਸੁਪਨਾ ਕੇ ਘੋੜੀ ਚੜਇਆ ਓਸਦਾ ਲਾਲ ਹੋਵੇ, ਪਰ ਫੇਰ ਵੀ ਪਾਣੀ ਮੇਰੇ ਸਿਰ ਤੋ ਵਾਰ ਕੇ ਓਸਨੇ ਆਪ ਪੀਤਾ,ਮੈਂ ਆਪਣੀ ਵੋਹਟੀ ਦੀ ਜਿਆਦਾ ਸੁਣਦਾ ਤੇ ਮਾ ਦੀ ਘਟ,ਓਸਦੀ ਹਰ ਗੱਲ ਅਨਸੁਨੀ ਕਰ ਦਿੰਦਾ ,ਪਤਾ ਨੀ ਕਿਨੀ ਵਾਰੀ ਓਸਦਿਆ ਰੀਝਾ ਨੂ ਮੈਂ ਆਪਣੇ ਪੈਰਾ  ਹੇਠਾ ਤਾਰ ਤਾਰ ਕੀਤਾ ,ਮੇਰੇ ਉਤੇ ਮੇਨੂ ਇੰਝ ਲਗਦਾ ਕੇ ਮੇਰਾ ਖੁਦ ਦਾ ਕੋਈ ਜੋਰ ਨਹੀ ਨਸ਼ੇਆ ਨੇ ਹੀ ਮੇਰੇ ਖੂਨ ਦਾ ਰੰਗ ਲਾਲ ਤੋ ਸਫੇਦ ਕੀਤਾ ,ਮੈਂ ਆਪਣੀ ਮਾ ਨੂ ਦੁਖ ਦੇ ਕੇ ਏਸ ਧਰਤੀ ਤੇ ਕਿਨੀ ਦੇਰ ਹੋਰ ਸਾਹ ਲੈ ਸਕਦਾ ਸੀ ਅਖੀਰ ਮੇਰੀ ਨਵਜ ਪਾਣੀ ਦੇ ਵਲਵਲੇ ਵਾਂਗੂ ਫੁਟ ਗਈ ,ਪੂਰੇ ਸ਼ਮਸ਼ਾਨ ਸੁਨ ਪਈ ਹੋਈ ਸੀ ਤੇ ਫਿਰ ਤੇ ਮੇਰੀ ਮਾ ਦੀਆ ਹੀ ਚੀਖਾ ਚਾਰੋ ਪਾਸੇ ਗੂੰਜ ਰਹੀਆ ਸੀ ਮੇਰੀ ਚਿਤਾ ਚੋ ਨਿਕਲਦਾ ਧੁਆ ਅਸਮਾਨ ਨੂ ਛੂਹ ਰਿਹਾ ਸੀ ਮੇਰੀ ਚਿਤਾ ਦਾ ਸੇਕ ਏਨਾ ਸੀ ਕੇ ਮੇਤ੍ਹੋ ਬਰਦਾਸ਼  ਨਹੀ ਸੀ ਹੋ ਰਿਹਾ ਪਰ ਮਾ ਦੀਆ ਚੀਖਾ ਸੁਣਦਾ ਤੇ ਇੰਝ ਲਗਦਾ ਜਿਵੇ ਇਹ ਸਾਰਾ ਸੇਕ ਓਸਨੂ ਜਾ ਰਿਹਾ ਸੀ ,ਓਹ ਅਜੇ ਵੀ ਭਜ ਭਜ ਕੇ ਮੇਨੂ ਮੇਰੀ ਚਿਤਾ ਚੋ ਕਡਨਾ  ਚਾਹੁੰਦੀ ਸੀ , ਪਰ ਮੈਂ ਅਭਾਗਾ ਅਜ ਆਪਣੇ ਆਪ ਨੂ ਕੋਸ ਰਿਹਾ ਸੀ ਕੇ ਜਦੋ ਮੈ ਏਸ ਦੁਨੀਆ ਤੇ ਆਇਆ ਓਸ ਵੇਲੇ ਵੀ ਆਪਣੀ ਮਾ ਨੂ ਪਹਾੜ ਜਿਡਾ 
ਦੁਖ ਦੇ ਰਿਹਾ ਸੀ ਤੇ ਅਜ ਜਾਨ ਵੇਲੇ ਵੀ ਤੇਨੁ ਸਮੁੰਦਰਾ ਤੋ ਡੂਗਾ   ਦੇ ਕੇ ਜਾ ਰਿਹਾ ਸੀ,

ਮੈਂ ਤੇਨੁ ਕਿਸ ਵੇਲੇ ਸੁਖ  ਦਿਤਾ ਹੈ ਮਾ ?
ਕਿਸ ਵੇਲੇ ?
ਓਸ ਵੇਲੇ ਵੀ ਤੇਰੀਆ ਅਖਾ ਚ ਹੰਝੂ ਸੀ ਤੇ ਅਜ ਵੀ ਹੰਝੂ ਨੇ ਮਾ ,
ਪਰ ਮੈਂ ਦਿਤੇ ਤੇ ਤੇਨੁ ਹੰਝੂ ਹੀ ਨੇ ਮਾ .....
ਤੇਰਾ ਅਭਾਗਾ ਪੁਤਰ ਤੇਰੇ ਬੁਢਾਪੇ ਚ ਤੇਰਾ ਸਹਾਰਾ ਨਾ ਬਣ ਸ੍ਕਇਆ .......
 

ਕੁਲਬੀਰ ਦਕੋਹਾ

ਪੰਜਾਬ  +91-9915009595

 

 

03 Oct 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਵਾਹ ਵਾਹ ਕੁਲਬੀਰ ਜੀ! ਬਹੁਤ ਖੂਬ

03 Oct 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

no words .... amazing.... bahut he vadhiya likhat !!!

03 Oct 2010

Amninder  Grewal
Amninder
Posts: 16
Gender: Male
Joined: 28/Sep/2010
Location: chandigarh
View All Topics by Amninder
View All Posts by Amninder
 

ਵਾਹ ਬਾਬਿਓ ਬਹੁਤ ਹੀ ਕਮਾਲ ਲਿਖਿਆ ਹੈ.........ਬਹੁਤ ਖੂਬ

04 Oct 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

thanx rupinder ji or kuljeet or amrinder jiiiiiiii

thanx alot

04 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

sathi ji wdia ehsaas piroye ne,,sab to wdia gal hai,,tuhanu apnia jimewaria da ehsaas hai,,jo tusi apne mom lai karnia ne,,

thanks for sharing

04 Oct 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

thanx narinder ji sach dassa te main jis raat eh likhea te sari raat meria akha ch neend na pai,baar baar uth uth ke main apni ami nu dekhda rea sutea nu....

06 Oct 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 ਜੀ ਬਹੁਤ ਸੋਹਣਾ ਲਿਖਿਆ ਹੈ ਮੇਰੇ ਕੋਲ ਤਾ ਕੁਝ ਬੋਲਣ ਲਈ ਸਬਦ ਹੀ ਨਹੀ ਹਨ

29 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia likhia e ਕੁਲਬੀਰ ਵੀਰ ........ਤੇਰੀ ਮਾਂ ਪ੍ਰਤੀ ਐਸੀ ਸੋਚ ਨੂੰ ਸਲਾਮ ਏ ........ਜਿਉਂਦਾ ਰਹਿ , ਮਾਂ ਪ੍ਰਤੀ ਜੋ ਕਰ ਸਕਦਾ ਓਹ ਕਰ .......ਸਾਡੀਆਂ ਦੁਆਵਾਂ ਤੇਰੇ ਨਾਲ ਨੇ .........  ਖੁਸ਼ raho

29 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

lajvab veer g


bhut hi vadiya......

 

awesom..........

29 Oct 2010

Showing page 1 of 2 << Prev     1  2  Next >>   Last >> 
Reply