ਮੇਰੇ ਵੱਲੋ ਪਵਨਦੀਪ ਜੀ ਨੂ ਜਨਮ ਦਿਨ ਦੀਆ ਬੋਹੁਤ ਬੋਹੁਤ ਮੁਬਾਰਕਾ......
ਜਦ ਮੇਰਾ ਸੋਹਣਾ ਏਸ ਦੁਨੀਆ ਤੇ ਆਇਆ ਹੋਣਾ .......
ਉਸਦੀਆ ਹੋਲੀ ਹੋਲੀ ਖੁਲੀਆ ਅਖਾ ਨੇ ਸਭ ਤੋ ਪਹਲਾ ਆਪਣੀ ਅਮੀ ਨੂ ਨੁਵਾਇਆ ਹੋਣਾ ....
ਅਮੀ ਨੇ ਵੀ ਚੁਕ ਸੀਨੇ ਦੇ ਨਾਲ ਲਾਇਆ ਹੋਣਾ ......
ਜਦ ਮੇਰਾ ਸੋਹਣਾ ਏਸ ਦੁਨੀਆ ਤੇ ਆਇਆ ਹੋਣਾ .......
ਸ਼ੇਹਤ ਚੁਕ ਕੇ ਓਸਦੀ ਗੁੜਤੀ ਦੇਣ ਵਾਲੀ ਨੇ ਓਸਦੇ ਬੁੱਲਾ ਤੇ ਲਾਇਆ ਹੋਣਾ ...
ਨਿਕੇ ਨਿਕੇ ਬੋਟਾ ਵਰਗੇ ਬੁੱਲਾ ਨਾਲ ਚੁਸਕੀਆ ਲੇੰਦੀ ਹੋਣੀ ...
ਜਦ ਮਿਠਾ ਮਿਠਾ ਓਸਨੂ ਸਵਾਦ ਆਇਆ ਹੋਣਾ ......
ਜਦ ਮੇਰਾ ਸੋਹਣਾ ਏਸ ਦੁਨੀਆ ਤੇ ਆਇਆ ਹੋਣਾ .......
ਰੋਂਦੀ ਹੋਣੀ ਓਸ ਵੇਲੇ ਆਪਣੇ ਰਬ ਤੋ ਵਖ ਹੋਕੇ .....
ਹੁਣ ਰਬ ਵਰਗੀ ਮਾ ਦੀ ਗੋਦ ਵਿਚ ਸੁਖ ਦਾ ਸਾਹ ਆਇਆ ਹੋਣਾ ....
ਜਦ ਮੇਰਾ ਸੋਹਣਾ ਏਸ ਦੁਨੀਆ ਤੇ ਆਇਆ ਹੋਣਾ .......
ਚਾਰੋ ਪਾਸੇ ਘਰ ਵਿਚ ਲੱਗੀਆ ਹੋਣੀਆ ਰੋਣਕਾ ....
ਜਦੋ ਤੇਰੇ ਆਉਣ ਦਾ ਸੁਨੇਹਾ ਸਾਰਿਆ ਦੇ ਕੰਨਾ ਤਾਈ ਆਇਆ ਹੋਣਾ....
ਕੋਇਲ ਨੇ ਵੀ ਮਿਠਾ ਮਿਠਾ ਗੀਤ ਤੇਰੇ ਲਈ ਗਾਇਆ ਹੋਣਾ .....
ਜਦ ਮੇਰਾ ਸੋਹਣਾ ਏਸ ਦੁਨੀਆ ਤੇ ਆਇਆ ਹੋਣਾ .......
ਕਿੰਨੂ ਕਿੰਨੂ ਤੂ ਓਸ ਵੇਲੇ ਗਿੱਲਾ ਕੀਤਾ ਤੇ ਕਿੰਨੂ ਕਿੰਨੂ ਸੁਕਾ ਰਖਇਆ ..
ਤਾਵੀ ਚਾਵਾ ਨਾਲ ਤੇਨੁ ਚੁੱਕ ਚੁੱਕ ਕੇ ਗੋਦ ਚ ਖਿਡਾਇਆ ਹੋਣਾ ....
ਚੁਮ ਕੇ ਮਥਾ ਤੇਰਾ ਘੁੱਟ ਸੀਨੇ ਨਾਲ ਲਾਇਆ ਹੋਣਾ ....
ਜਦ ਮੇਰਾ ਸੋਹਣਾ ਏਸ ਦੁਨੀਆ ਤੇ ਆਇਆ ਹੋਣਾ .......
ਹੋਈ ਥੋੜੀ ਵੱਡੀ ਤੇ ਤੇਨੁ ਮਥਾ ਬਾਬਿਆ ਦੇ ਟਿਕਾਇਆ ਹੋਣਾ ...
ਗੁਰੂ ਗ੍ਰੰਥ ਸਾਹਿਬ ਦੇ ਵਿਚੋ ਵਾਕ ਦਾ ਪਹਿਲਾ ਅਖਰ (ਪ) ਆਇਆ ਹੋਣਾ ....
ਤੇ ਅਮੜੀ ਨੇ ਤੇਨੁ ਪਵਨਦੀਪ ਆਖ ਕੇ ਬੁਲਾਇਆ ਹੋਣਾ ........