ਕਿਉ ਤੂ ਏਨੀ ਮਾੜੀ ਸੋਚ ਰਖਦਾ ਏ ...??
ਮੇਹ੍ਫਿਲਾ ਦੇ ਵਿਚ ਵੀ ਤੂ ਉਚੀ ਉਚੀ ਹਸਦਾ ਏ ...
ਗਮਾ ਨੂ ਲਕੋ ਲੇੰਦਾ ਤੂ ਆਪਣੇ ਦਿਲ ਅੰਦਰ ...
ਤਾਵੀ ਖਿੜੇ ਮਥੇ ਸਾਰਿਆ ਨਾਲ ਮਿਲਦਾ ਏ ....
ਤੇਰੀਆ ਅਖਾ ਚੋ ਤੇ ਹੰਝੂਆ ਭਰੇ ਗਮ ਦੀ ਨਮੀ ਸਾਫ਼ ਦਿਖਾਈ ਦਿੰਦੀ ਹੈ ...
ਫਿਰ ਕਿਓ ਤੇਰੇ ਵਲ ਓਸ ਨਿਗਾਹ ਨਾਲ ਕੋਈ ਤਕਦਾ ਨਹੀ ....
ਤੂ ਤੇ ਓਸਦਾ ਵੀ ਬਣ ਜਾਂਦਾ ਜੋ ਤੇਰੇ ਰਾਹਾ ਵਿਚ ਪੈਰ ਤੇਰੇ ਤੇ ਕੰਢਾ ਬਣ ਲਗਦਾ ਏ..
ਫਿਰ ਓਹ ਕਿਓ ਨੀ ਬਣਦੇ ਜਿਨਾ ਨਾਲ ਤੂ ਪਿਆਰ ਹੀ ਇੰਨਾ ਕਰਦਾ ਏ ...
ਮੈਂ ਆਬਾਦ ਹਾ ...
ਯਾ ਬਰਬਾਦ ਹਾ ...
ਮੈਂ ਆਪਣੀ ਸੋਚ ਪਰੇ ਹੀ ਰਖਦਾ ਹਾ....
ਓਹ ਪੈਰ ਪੈਰ ਤੇ ਤੇਨੁ ਅਨ੍ਸੁਣਾ ਕਰਦਾ ਐ ....
ਇਸੇ ਲਈ ਮੈਂ ਆਪਣੇ ਆਪ ਨੂ ਮੋਇਆ ਦੇ ਵਿਚ ਹੀ ਰਖਦਾ ਹਾ .....
ਲੋਕੀ ਜਾਂਦੇ ਮੰਦਰ ਮ੍ਸ਼ੀਤਾ.....
ਹਰ ਬੰਦਾ ਆਪਣਾ ਪਿਆਰ ਝੋਲੀਆ ਅੱਡ ਕੇ ਮੰਗਦਾ ਹੈ ...
ਮਿਲਜੇ ਪਿਆਰ ਓਸਦਾ ਮੇਰੀ ਜਿੰਦਗੀ ਵਿਚ ਲਖਾ ਹੀ ਸੁਖਾ ਮੈਂ ਵੀ ਮੰਗਦਾ ਹਾ ...
ਪਰ ਕੀ ਕਰਾ !
ਗਰੀਬ ਹਾ .....
ਬਸ ਹਰ ਵੇਲੇ ਆਪਣੇ ਹਥਾ ਦੀਆ ਲਕੀਰਾ ਵੱਲ ਹੀ ਤਕਦਾ ਰਹਿੰਦਾ ਹਾ ....
ਦੁਖ ਇਹ ਵੀ ਨਹੀ ਕੇ ਓਹ ਮੇਨੂ ਪਿਆਰ ਨੀ ਕਰਦੀ...
ਗੱਲਾ ਸਤ ਜਨਮਾ ਦੇ ਸਾਥ ਦੀਆ ਮੇਰੇ ਨਾਲ ਜਿਉਣ ਦੀਆ ਕਰਦੀ ਐ...
ਜੋ ਮੇਨੂ ਚੰਗਾ ਨਹੀ ਲਗਦਾ ਓਹ ਹੋਈ ਕਮ ਕਰਦੀ ਏ ...
ਓਹ ਮੇਨੂ ਸਭ ਕੁਝ ਦੱਸ ਕੇ ਵੀ ਓਹ ਗੈਰਾ ਨਾਲ ਉਚੀ ਉਚੀ ਹਸਦੀ ਐ ...
ਸੋਹ ਰਬ ਦੀ ਮੈਂ ਓਸ ਤੇ ਸ਼ਕ ਨੀ ਬਸ ਓਸਦਾ ਫਿਕਰ ਹੀ ਤੇ ਕਰਦਾ ਐ ...
ਕਿਓ ਕੁਲਬੀਰ ਤੂ ਏਨੀ ਮਾੜੀ ਸੋਚ ਰਖਦਾ ਐ ....???
ਮਾੜੀ ਸੋਚ ਰਖਦਾ ਐ .....