ਮੈਂ ਟੁਟਿਆ ਓਸ ਟਾਹਣੀ ਤੋ ਸੁਕੇ ਫੁਲ ਵਾਂਗਰਾ....
ਡਿਗਦਾ ਡਿਗਦਾ ਮੈਂ ਫੇਰ ਕਿਸ ਦੀ ਝੋਲੀ ਜਾ ਡਿਗਾ ....
ਓਸਨੇ ਮੇਨੂ ਘੁਟ ਕੇ ਸੀਨੇ ਨਾਲ ਲਾਇਆ ...
ਇਹ ਓਸਦੀ ਮੇਹਰਬਾਨੀ ਸਹੀ ..
ਜੋ ਮੈਂ ਕਦੇ ਨਹੀ ਭੁਲਾ ਸਕਦਾ ...
ਓਹ ਜਿੰਨਾ ਚਿਰ ਮੇਨੂ ਆਬਾਦ ਰਖੇ ਇਹ ਓਸਦੀ ਰਹਨੁਮਾਈ ਹੀ ਹੋਵੇਗੀ ...
ਓਹ ਮੇਨੂ ਆਪਣੀ ਝੋਲੀ ਚੋ ਅਜ ਸੁਟੇ ਯਾ ਕਲ ....
ਪਰ ਅਖੀਰ ਤੇ ਮੇਰੀ ਓਹੀ ਆ ....
ਮਿਟੀ ਚ ਮਿਟੀ ਹੋਣਾ ....
ਸੁਕੇ ਫੁੱਲ ਤੇ ਟਾਹਣੀਆ ਵੀ ਝਾੜ ਦਿੰਦਿਆ ਨੇ ...
ਫੇਰ ਓਸਨੂ ਮੇਰੇ ਵਿਚ ਕੀ ਦਿਸਿਆ ...??
ਜੋ ਅਜੇ ਤਕ ਮੇਨੂ ਸੰਭਾਲ ਕੇ ਬੇਠਾ ਹੈ ...
ਕੁਲਬੀਰ ਦਕੋਹਾ