ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈਪੀੜ ਦਿਲ ਦੀ ਬੂੰਦ ਬਣਕੇ ਅੱਖੀਆਂ ਵਿੱਚ ਆ ਗਈਦੂਰ ਤੱਕ ਮੇਰੀ ਨਜ਼ਰ ਤੇਰੀ ਪੈੜ ਨੂੰ ਚੁੰਮਦੀ ਰਹੀਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈਟੁਰਨ ਤੋਂ ਪਹਿਲਾਂ ਸੀ ਤੇਰੇ ਜੋਬਨ ਤੇ ਬਹਾਰਟੁਰਨ ਪਿਛੋਂ ਦੇਖਿਆ ਕਿ ਹਰ ਕਲੀ ਕੁਮਲਾ ਗਈਉਸ ਦਿਨ ਪਿਛੋਂ ਅਸਾਂ ਨਾ ਬੋਲਿਆ ਨਾ ਦੇਖਿਆਇਹ ਜ਼ੁਬਾਂ ਖਾਮੋਸ਼ ਹੋ ਗਈ ਤੇ ਨਜ਼ਰ ਪਥਰਾ ਗਈਇਸ਼ਕ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਉਂਅੰਤ ਉਹੀਉ ਪੀੜ "ਸ਼ਿਵ" ਨੁੰ ਖਾਂਦੀ ਖਾਂਦੀ ਖਾ ਗਈ
ਧੰਨਵਾਦ 22 g ,,,ਇਹ ਰਚਨਾ ਸਾਂਝੀ ਕਰਨ ਲਾਈ,,,
THANX 22 JI .....