ਤੇਰੇ ਸ਼ੇਹਿਰ ਚ ਮੈਂ ਰੁਕ ਕੇ ਵੀ ਕੀ ਕਰਾਗਾ ....??
ਸਾਨੂ ਦਿਲੋ ਕਢ ਦਿਤਾ ਤੂ ਪਲ ਚ ਗੈਰਾਂ ਦੇ ਲਈ....
ਹੁਣ ਲੂਟੀ ਮੋਹੋਬ੍ਤ ਦੇ ਮੈਂ ਕਿਵੇ ਤੇਰੇ ਸ਼ੇਹਰ ਚ ਜਸ਼ਨ ਕਰਾਗਾ ?
ਇਹ ਨਾ ਦੱਸ ਕੇ ਤੇਰੇ ਚ ਹਿਮਤ ਨਹੀ ਮੇਨੂ ਛਡਨੇ ਦੀ...
ਹਿਮਤ ਸੀ ਤੇ ਤੂ ਮੇਨੂ ਪਰਾਇਆ ਕਰ ਦਿਤਾ...
ਹੁਣ ਮੈਂ ਤੇਰੇ ਦਿਲ ਚ ਕਿਵੇ ਆਪਣੇ ਆਪ ਦੀ ਭਾਲ ਕਰਾਗਾ ...
ਜੁਦਾਈਆ ਦਾ ਕਹਿਰ ਸਾਡੇ ਤੇ ਵੀ ਹੋਇਆ...
ਇਕੱਲਾ ਬੇਠ ਬੰਦ ਕਮਰੇ ਚ ਸਾਡਾ ਦਿਲ ਰੋਇਆ...
ਤੇਰੇ ਨਾਲ ਸੀ ਮੇਰਾ ਜਹਾਂ ਵਸਦਾ .... ਰੱਬ ਜਿਡਾ ਸੀ ਮੈਂ ਤੇਰੇ ਤੇ ਮਾਣ ਰਖਦਾ....
ਹੁਣ ਸਾਡੇ ਤੇ ਹੋਏ ਤੇਰੇ ਕਹਿਰ ਨੂ ...
ਮੈਂ ਤੇਰਾ ਪਿਆਰ ਸਮਝ ਕੇ ਜਰਾਗਾ ...
ਜੇ ਅਸੀਂ ਬਣ ਕੇ ਫਕੀਰ ਚਲੇ ਆ ...
ਇਹ ਨਾ ਸਮਝੀ ਕੇ ਤਰੇ ਲਈ ਬਣ ਕੇ ਰਕੀਬ ਚਲੇ ਆ..
ਨਾ ਭੁਲ ਸਕਦਾ ਤੇ ਨਾ ਭੁਲਾ ਸਕਦਾ ਜੋ ਇਬਾਦਤ ਦਿਤੀ ਤੂ ਮੇਨੂ ਆਪਣੇ ਪਿਆਰ ਦੀ...
ਬਦਕਿਸ੍ਮਤੀ ਤੇ ਸਾਡੀ ਦੇਖ ਤੇਰੀ ਮੋਹੋਬ੍ਤ ਦੀ ਦੋਲਤ ਹੁੰਦੇ ਹੋਇਆ ਵੀ ਅਸੀਂ ਬਣ ਕੇ ਫ਼ਕੀਰ ਚਲੇ ਆ
ਬੈਠ ਕਿਤੇ ਕਿਕਰਾਂ ਦੀ ਛਾਵੇ ਕੁਲਬੀਰ ਤੇਰੇ ਲਈ "ਦੀਪ" ਦੁਆ ਕਰਾਗਾ...
ਤੇਰੇ ਸ਼ੇਹਿਰ ਚ ਮੈਂ ਰੁਕ ਕੇ ਵੀ ਕੀ ਕਰਾਗਾ ....??