ਅਸੀਂ ਦਰਦ ਜਗਾਉਣਾ ਇਸ਼ਕੇ ਦਾ,
ਤੈਨੂੰ ਆਖਿਰ ਇਕ ਦਿਨ ਪਾ ਲੈਣਾ,
ਜਲਦੀ ਖਤਮ ਕਰ ਇਸ ਜਿੰਦਗੀ ਨੂੰ,
ਤੇਰੀ ਰੂਹ ਨੂੰ ਰੂਹ ਨਾਲ ਮਿਲਾ ਲੈਣਾ|
ਨਾ ਹੀ ਮੈਂ ਬਲੀਆਂ ਦੇਣੀਆਂ ਨੇ
ਤੇ ਨਾ ਹੀ ਕਰਨੀ ਕਿਸੇ ਦੀ ਪੂਜਾ ਏ,
ਇਹ ਵਹਿਮ ਭਰਮ ਸਭ ਸ਼ੋਸ਼ੇ ਨੇ ਦੁਨਿਆ ਦੇ,
ਦੱਸ ਕੀ ਫਾਇਦਾ ਦੇਣਾ ਤੈਨੂੰ ਕਿਸੇ ਦਿਆਂ ਮੌਤਾਂ ਨੇ?
ਸਾਡਾ ਦਰਦ ਗਹਿਰਾ ਹੋ ਜਾਂਦਾ,
ਤੇਰਾ ਗੱਲ ਜੱਦ ਹੋਵੇ ਲੋਕਾਂ ਦੇ ਹੋਠਾਂ ਤੇ,
ਤੂੰ ਕੀ ਜਾਣੇ ਸਾਡੇ ਦਰਦਾਂ ਨੂੰ,
ਆਪ ਬਣ ਬੈਠਾ ਰੱਬ!ਸਾਨੂੰ ਛੱਡ ਇਕੱਇਸ ਦੁਨਿਆਂ 'ਤੇ|
ਮੈਂ ਸਿਰਫ ਇੱਕ ਬੂੰਦ ਤੇ ਤੂੰ ਇੱਕ ਦਰਿਆ ਹੈਂ,
ਉਮਰ ਹੈ ਛੋਟੀ,ਪੈਡਾਂ ਹੈ ਲੰਬਾ,
ਸਾਥੋਂ ਤੇਰੇ ਨਾਲ ਮਿਲਿਆ ਨਹੀ ਜਾਣਾਂ,
ਜੇ ਇੰਝ ਹੀ ਬੂੰਦਾ ਰਿਹਾ ਵਿਖੇਰਦਾ,
ਬਰਬਾਦ ਤੂੰ ੀੱਕ ਦਿਨ ਹੋ ਜਾਨਾ|