ਹੱਕ ਨਹੀਂ ਮੇਰਾ ਬਾਂਹੋਂ ਫੜ ਕੇ ਰੋਕ ਲਵਾਂ. ਇੰਤਜ਼ਾਰ ਵਿਚ ਇਸੇ ਮੋੜ ਤੇ ਖੜੇ ਮਿਲਾਂਗੇ, ਹਰ ਪਲ ਹਰ ਦਮ ਮਰ ਮਰ ਕੇ ਹੀ ਕੱਟਾਂਗੇ. ਯਾਦਾਂ ਵਾਲੀ ਸੂਲੀ ਉਤੇ ਚੜੇ ਮਿਲਾਂਗੇ, ਨੈਣਾਂ ਵਾਲੇ ਸਮੁੰਦਰ ਵਹਿਣੋਂ ਰੁਕਣਾ ਨਹੀਂ. ਹਿਜ਼ਰ ਦੀ ਭੱਠੀ ਦੇ ਵਿੱਚ ਤੈਨੂੰ ਰੜੇ ਮਿਲਾਂਗੇ. ਲੰਗਦੀ ਵੜਦੀ ਦਰ ਖੜਕਾ ਲਵੀਂ 'ਬਖਸ਼ੀ" ਦਾ. ਜੇ ਖੁਲ ਗਿਆ ਤਾਂ ਠੀਕ,, ਨਹੀਂ ਤਾਂ ਮਰੇ ਮਿਲਾਂਗੇ,,,,,