ਕਿਓਂ ਲੋਕਾਂ ਦੇ ਦਿਲਾਂ ਵਿਚ ਹੁਣ ਪਿਆਰ ਨੀ ਰਿਹਾ,,,
ਕਿਓਂ ਪਹਿਲਾਂ ਵਾਂਗ ਮਹੋਬੱਤ ਦਾ ਸਤਕਾਰ ਨੀ ਰਿਹਾ,,,
ਤੂਤ ਦੇ ਮੋਛੇ ਵਰਗੀ ਕਦੇ ਯਾਰੀ ਸੀ ਜਿਸਦੀ,,,
ਅੱਜ ਓਹੀ ਦਿਲਦਾਰ ਕਿਓਂ ਸਾਡਾ ਯਾਰ ਨੀ ਰਿਹਾ,,,
ਲੋਕਾਂ ਦੇ ਸਬ ਦੁਖ ਸੀ ਸਾਂਝੇ,ਸਬ ਖੁਸ਼ੀਆਂ ਸਾਝੀਆਂ ਸੀ,,,
ਨਾ ਹੀ ਤੀਆਂ ਸਾਉਣ ਦੀਆਂ, ਕੁੜੀਆਂ ਵਾਜੋਂ ਵਾਂਝੀਆਂ ਸੀ,,,
ਜਿਸ ਧਰਤੀ ਦੇ ਜਾਏ ਸੀ ਕਦੇ ਰਾਖੇ ਇਜਤਾਂ ਦੇ,,,
ਓਥੇ "ਹਰੀ ਸਿੰਘ ਨਲੂਏ " ਵਰਗਾ ਕੋਈ ਸਰਦਾਰ ਨੀ ਰਿਹਾ,,,
ਕਿਓਂ ਲੋਕਾਂ ਦੇ ਦਿਲਾਂ ਵਿਚ ਹੁਣ ਪਿਆਰ ਨੀ ਰਿਹਾ,,,
ਕਿਓਂ ਪਹਿਲਾਂ ਵਾਂਗ ਮਹੋਬੱਤ ਦਾ ਸਤਕਾਰ ਨੀ ਰਿਹਾ,,,
ਕਿਓਂ ਨਫਰਤ ਦੀ ਅੱਗ ,ਦਿਲਾਂ ਨੂੰ ਸਾੜੀ ਜਾਂਦੀ ਏ ,,,
ਜਿੰਦਗੀ ਵਿਚੋਂ ਪਿਆਰ ਦੇ ਵਰਕੇ, ਪਾੜੀ ਜਾਂਦੀ ਏ ,,,
ਹੁਣ ਇਸ਼ਕ਼-ਮਹੋਬੱਤ ਦੀ ਗੱਲ ਕਿਓਂ ਅਸ਼ਲੀਲ ਜਹੀ ਲਗਦੀ ਏ,,,
ਉਮਰਾਂ ਤਕ ਦੇ ਸਾਥ ਦਾ ਇਕਰਾਰ ਨੀ ਰਿਹਾ,,,
ਕਿਓਂ ਲੋਕਾਂ ਦੇ ਦਿਲਾਂ ਵਿਚ ਹੁਣ ਪਿਆਰ ਨੀ ਰਿਹਾ,,,
ਕਿਓਂ ਪਹਿਲਾਂ ਵਾਂਗ ਮਹੋਬੱਤ ਦਾ ਸਤਕਾਰ ਨੀ ਰਿਹਾ,,,
ਘੁਗ ਵਸਦਾ ਪੰਜਾਬ ਮੇਰਾ, ਹੁਣ ਖਾ ਲਿਆ ਸਿਆਸਤ ਨੇ,,,
ਕਦਰਾਂ ਕੀਮਤਾਂ ਫਾਹੇ ਲਾਈਆਂ , ਪੈਸੇ ਦੀ ਰਿਆਸਤ ਨੇ,,,
ਕਰਕੇ ਕੋਸ਼ਿਸ਼ਾਂ ਹੁਣ ਤਾਂ ,"ਹਰਪਿੰਦਰ" ਵੀ ਹਾਰ ਗਿਆ,,,

ਧੰਨਬਾਦ ,,,
ਕਿਓਂ ਲੋਕਾਂ ਦੇ ਦਿਲਾਂ ਵਿਚ ਹੁਣ ਪਿਆਰ ਨੀ ਰਿਹਾ,,,
ਕਿਓਂ ਪਹਿਲਾਂ ਵਾਂਗ ਮੁਹੱਬਤ ਦਾ ਸਤਿਕਾਰ ਨੀ ਰਿਹਾ,,,
ਤੂਤ ਦੇ ਮੋਛੇ ਵਰਗੀ ਕਦੇ ਯਾਰੀ ਸੀ ਜਿਸਦੀ,,,
ਅੱਜ ਓਹੀ ਦਿਲਦਾਰ ਕਿਓਂ ਸਾਡਾ ਯਾਰ ਨੀ ਰਿਹਾ,,,
ਲੋਕਾਂ ਦੇ ਸਭ ਦੁਖ ਸੀ ਸਾਂਝੇ,ਸਭ ਖੁਸ਼ੀਆਂ ਸਾਝੀਆਂ ਸੀ,,,
ਨਾ ਹੀ ਤੀਆਂ ਸਾਉਣ ਦੀਆਂ, ਕੁੜੀਆਂ ਵਾਜੋਂ ਵਾਂਝੀਆਂ ਸੀ,,,
ਜਿਸ ਧਰਤੀ ਦੇ ਜਾਏ ਸੀ ਕਦੇ ਰਾਖੇ ਇਜਤਾਂ ਦੇ,,,
ਓਥੇ "ਹਰੀ ਸਿੰਘ ਨਲੂਏ " ਵਰਗਾ ਕੋਈ ਸਰਦਾਰ ਨੀ ਰਿਹਾ,,,
ਕਿਓਂ ਲੋਕਾਂ ਦੇ ਦਿਲਾਂ ਵਿਚ ਹੁਣ ਪਿਆਰ ਨੀ ਰਿਹਾ,,,
ਕਿਓਂ ਪਹਿਲਾਂ ਵਾਂਗ ਮੁਹੱਬਤ ਦਾ ਸਤਿਕਾਰ ਨੀ ਰਿਹਾ,,,
ਕਿਓਂ ਨਫਰਤ ਦੀ ਅੱਗ ,ਦਿਲਾਂ ਨੂੰ ਸਾੜੀ ਜਾਂਦੀ ਏ ,,,
ਜਿੰਦਗੀ ਵਿਚੋਂ ਪਿਆਰ ਦੇ ਵਰਕੇ, ਪਾੜੀ ਜਾਂਦੀ ਏ ,,,
ਹੁਣ ਇਸ਼ਕ਼-ਮੁਹੱਬਤ ਦੀ ਗੱਲ ਕਿਓਂ ਅਸ਼ਲੀਲ ਜਹੀ ਲਗਦੀ ਏ,,,
ਉਮਰਾਂ ਤਕ ਦੇ ਸਾਥ ਦਾ ਇਕਰਾਰ ਨੀ ਰਿਹਾ,,,
ਕਿਓਂ ਲੋਕਾਂ ਦੇ ਦਿਲਾਂ ਵਿਚ ਹੁਣ ਪਿਆਰ ਨੀ ਰਿਹਾ,,,
ਕਿਓਂ ਪਹਿਲਾਂ ਵਾਂਗ ਮੁਹੱਬਤ ਦਾ ਸਤਿਕਾਰ ਨੀ ਰਿਹਾ,,,
ਘੁਗ ਵਸਦਾ ਪੰਜਾਬ ਮੇਰਾ, ਹੁਣ ਖਾ ਲਿਆ ਸਿਆਸਤ ਨੇ,,,
ਕਦਰਾਂ ਕੀਮਤਾਂ ਫਾਹੇ ਲਾਈਆਂ , ਪੈਸੇ ਦੀ ਰਿਆਸਤ ਨੇ,,,
ਕਰਕੇ ਕੋਸ਼ਿਸ਼ਾਂ ਹੁਣ ਤਾਂ ,"ਹਰਪਿੰਦਰ" ਵੀ ਹਾਰ ਗਿਆ,,,
ਕਿਓਂ ਲੋਕਾਂ ਦੇ ਦਿਲਾਂ ਵਿਚ ਹੁਣ ਪਿਆਰ ਨੀ ਰਿਹਾ,,,
ਕਿਓਂ ਪਹਿਲਾਂ ਵਾਂਗ ਮੁਹੱਬਤ ਦਾ ਸਤਿਕਾਰ ਨੀ ਰਿਹਾ,,,
ਧੰਨਵਾਦ,,,ਗਲਤੀ ਮਾਫ਼ ਕਰਨੀ,,,
|