|
ਨਾ ਮੈਂ ਕਿਸੇ ਨੂੰ ਉਡੀਕਾਂ |
ਨਾ ਮੈਂ ਕਿਸੇ ਨੂੰ ਉਡੀਕਾਂ ,
ਨਾ ਕੋਈ ਮੈਂਨੂੰ ਉਡੀਕਦਾ,
ਫਿਰ ਕਿਉਂ ਹਿਸਾਬ ਰੱਖਦੀ ਹਾਂ ,
ਮੈਂ ਮਹੀਨੇ ਤਰੀਕ ਦਾ ........
ਦਿਲ ਕਹੇ ਨਾ ਕਰ ਬਰਬਾਦ ,
ਤੂੰ ਪਲ ਭਰ ਦਾ ਵੀ ਸਮਾਂ.....,
ਸਮੇਂ ਤੋਂ ਸੋਚ ਬਣੇ...... ,
ਸੋਚ ਤੋਂ ਸੁਪਨਾ ਹੈ ਪਣਪਦਾ ਹੈ,
ਨਾ ਮੈਂ ਕਿਸੇ ਨੂੰ ਉਡੀਕਾਂ,
ਨਾ ਮੈਂ ਕਿਸੇ ਨੂੰ .............
ਸਮੇਂ ਦੇ ਨਾਲ-ਨਾਲ ਹੀ ,
ਬਦਲਦੇ ਰਹਿੰਦੇ ਨੇ.....,
ਸ਼ਬਦਾਂ ਦੇ ਅਰਥ ,
ਚੰਗਾ ਹੋਵੇ .............,
ਰਿਸ਼ਤਿਆਂ ਦੀ ਖੈਰ ਲਈ ,
ਬਦਲ ਕੇ ਤੂੰ ਵੀ ਹੋ ਜਾ ,
ਉਹਨਾਂ ਦੇ ਹਾਣ ਦਾ [
ਨਾ ਮੈਂ ਕਿਸੇ ਨੂੰ ਉਡੀਕਾਂ,
.......................,
ਮੈਂ ਮਹੀਨੇ ਤਰੀਕ ਦਾ ...,
ਇਕ ਰੁਖ ਜਿਉਂਦਾਂ ਜਾਗਦਾ,
ਹੋ ਗਿਆ ਸ਼ਹੀਦ ,
ਐਵੇ ਤਾਂ ਨਹੀਂ ਬਣ ਗਿਆ ,
ਫ਼ਰਨੀਚਰ ਏ ਰੀਝ ਦਾ ,
ਨਾ ਮੈਂ ਕਿਸੇ ਨੂੰ ਉਡੀਕਾਂ,
.......................,
ਮੈਂ ਮਹੀਨੇ ਤਰੀਕ ਦਾ ...,
ਹੱਸ ਕੇ ਖੁਸ਼ੀਆਂ ਦੇ ਨਾਲ ,
ਗੁਜਾਰੋ ਜਿੰਦਗੀ ਏ ਸਾਥੀਓ ,
ਸਫ਼ਰ ਸਮਝ ਕੇ ਇਸ ਨੂੰ ,
ਕੁਖ ਤੋਂ ਸ਼ਮਸ਼ਾਨ ਤੀਕ ਦਾ ,
ਨਾ ਮੈਂ ਕਿਸੇ ਨੂੰ ਉਡੀਕਾਂ,
.......................,
ਮੈਂ ਮਹੀਨੇ ਤਰੀਕ ਦਾ ...,
ਜਿੰਦਗੀ ਕਦ ਤੱਕ ਛੁਪੈਗੀ,
ਤੇ ਰਹੇਂਗੀ ਮੇਰੇ ਤੋਂ ਦੂਰ-ਦੂਰ,
ਛਡਾਂਗੀ ਨਾ ਸਾਥ ਤੇਰਾ ,
ਮੌਤ ਦੇ ਘਰ ਤੀਕ ਦਾ ,
ਨਾ ਮੈਂ ਕਿਸੇ ਨੂੰ ਉਡੀਕਾਂ,
.......................,
ਮੈਂ ਮਹੀਨੇ ਤਰੀਕ ਦਾ ...,
ਜੋ ਮਿਲ ਗਿਆ ਹੈ ਤੈਂਨੂੰ ,
ਉਸੇ ਨੂੰ ਕਾਫੀ ਸਮਝ ,
ਹੱਕਦਾਰ ਹੀ ਨਹੀਂ ਸੀ 'ਸਿੰਮੀ',
ਤੂੰ ਇਸ ਤੋਂ ਵਧੀਕ ਦਾ ,
ਨਾ ਮੈਂ ਕਿਸੇ ਨੂੰ ਉਡੀਕਾਂ ,
ਨਾ ਕੋਈ ਮੈਂਨੂੰ ਉਡੀਕਦਾ,
ਫਿਰ ਕਿਉਂ ਹਿਸਾਬ ਰੱਖਦੀ ਹਾਂ ,
ਮੈਂ ਮਹੀਨੇ ਤਰੀਕ ਦਾ ........,
|
|
14 Jan 2011
|