|
 |
 |
 |
|
|
Home > Communities > Punjabi Poetry > Forum > messages |
|
|
|
|
|
ਨਹੀਂ ਜਾਣਦੀਆਂ |
(ਇੱਕ-ਅੱਧ ਫ਼ੀਸਦੀ ਨੂੰ ਛੱਡ ਕੇ…)
ਔਰਤਾਂ ਯੁੱਧ ਦਰਸ਼ਨ ਨਹੀਂ ਜਾਣਦੀਆਂ ਫਿਰ ਵੀ ਅਹਿੰਸਾ ਦੀਆਂ ਪੁਜਾਰਨਾਂ ਹਨ। ਉਹ ਕ੍ਰਿਸ਼ਨ ਦੀ ਗੀਤਾ ਦਾ ਸਾਰ ਵੀ ਨਹੀਂ ਜਾਣਦੀਆਂ ਪਰ ਫੇਰ ਵੀ… ਕਰਮ ਕਰਕੇ ਫਲ ਦੀ ਆਸ ਨਹੀਂ ਰੱਖਦੀਆਂ ਉਹ ਨਾਨਕ ਦਾ ਉਦੇਸ਼ ਵੀ ਨਹੀਂ ਜਾਣਦੀਆਂ ਫੇਰ ਵੀ ਘਰੇਲੂ ਲੰਗਰ ਦੀ ਸੇਵਾ ਕਰਦੀਆਂ ਰੁੱਖੀ-ਮਿੱਸੀ ਛਕਦੀਆਂ ਵੀ ਨਾਮ ਸਿਮਰਨ ਨਹੀਂ ਮਾਲਕ ਦੀ ਵਫ਼ਾ ਦਾ ਸਿਮਰਨ ਕਰਦੀਆਂ ਹਨ ਉਹ ਗਾਂਧੀ ਦਾ ਸਤਿਆਗ੍ਰਹਿ ਵੀ ਨਹੀਂ ਜਾਣਦੀਆਂ ਪਰ ਫੇਰ ਵੀ… ਜ਼ਿੰਦਗੀ ਦਾ ਚਰਖਾ ਡਾਹੁੰਦੀਆਂ ਹਨ ਦੁੱਖਾਂ ਦੀ ਪੂਣੀ ਕੱਤਦੀਆਂ ਹਨ। ਉਹ ਗਾਂਧੀ ਦੇ… ਡਾਂਡੀ ਮਾਰਚ ਬਾਰੇ ਵੀ ਨਹੀਂ ਜਾਣਦੀਆਂ ਪਰ ਘਰ ਦੀ ਚਾਰਦੀਵਾਰੀ ਅੰਦਰ ਹੀ ਲੱਖਾਂ ਕੋਹਾਂ ਦਾ ਡਾਂਡੀ ਮਾਰਚ ਕਰ ਲੈਂਦੀਆਂ ਹਨ। ਪਰ ਉਨ੍ਹਾਂ ਨੂੰ… ਕਦੇ ਵੀ ਆਜ਼ਾਦੀ ਨਸੀਬ ਨਹੀਂ ਹੁੰਦੀ। ਔਰਤਾਂ ਕਦੇ ਵੀ… ਯੂਨੀਅਨਾਂ ਨਹੀਂ ਬਣਾਉਂਦੀਆਂ ਉਹ ਇਕੱਲੀਆਂ-ਇਕੱਲੀਆਂ ਘਰ ਦੀ ਚਾਰਦੀਵਾਰੀ ਦੇ ਅੰਦਰ ਹੀ ਵਿਅਕਤੀਗਤ ਬਗ਼ਾਵਤ ਕਰਦੀਆਂ ਸਮਾਜਿਕ ਨਾ-ਫੁਰਮਾਨੀ ਵੀ ਕਰਦੀਆਂ ਹਨ। ਇੱਕਾ-ਦੁੱਕਾ ਇਨ੍ਹਾਂ ਬਾਗ਼ੀ ਔਰਤਾਂ ਨੂੰ ਘਰ ਦੇ ਹਾਕਮਾਂ ਵੱਲੋਂ ਘਰ ਦੀ ਚਾਰਦੀਵਾਰੀ ਦੇ ਅੰਦਰ ਹੀ ਕੁਚਲ ਦਿੱਤਾ ਜਾਂਦਾ ਹੈ। ਤਾਹੀਓਂ ਤਾਂ ਉਨ੍ਹਾਂ (ਔਰਤਾਂ) ਨੂੰ ਕਦੇ ਵੀ ‘ਆਜ਼ਾਦੀ’ ਨਸੀਬ ਨਹੀਂ ਹੁੰਦੀ। ਪਤਾ ਨਹੀਂ… ਜ਼ਿੰਦਗੀ ‘ਚ ਸਵੈਮਾਨ ਨਾਲ ਜਿਊਣ ਦੀ ਕਥਾ ਸੁਣਦਿਆਂ-ਸੁਣਦਿਆਂ ਮਾਂ ਦੇ ਗਰਭ ਵਿੱਚ ਉਹ ਕਿਹੜੇ ਵੇਲੇ ਸੌਂ ਗਈਆਂ ਸਨ! ਜੋ ਅਧੀਨਤਾ ਤੇ ਦੀਨ ਪ੍ਰਥਾ ਦੇ ਚੱਕਰਵਿਊ ਵਿੱਚੋਂ ਨਿਕਲਣ ਦਾ ਮਾਰਗ ਅੱਜ ਤਕ ਵੀ ਇਹ ਔਰਤਾਂ ਨਹੀਂ ਜਾਣਦੀਆਂ!
-ਦਰਸ਼ਨ ਕੌਰ * ਮੋਬਾਈਲ: 98149-75142
|
|
24 Sep 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|