ਨਹੀ ਮਾੜੀ ਸਰਕਾਰ ਪਰ ਸੋਚ ਮਾੜੀ ਆਪਣੀ...ਗਲਤ ਤੇ ਸਹੀ ਦੀ ਪਹਿਚਾਣ ਆਪਾਂ ਭੁਲ ਗਏ.....
ਬਾਬੇ ਨਾਨਕ ਦੀ ਤੱਕੜੀ ਸਮਝ ਵੋਟਾਂ ਪਾ ਦਿੰਦੇ...ਕੁਝ ਜਮੀਰ ਮਾਰ ਸ਼ਰਾਬ ਪਿੱਛੇ ਡੁੱਲ ਗਏ.....
ਹੱਥ ਜੋੜ ਵੋਟਾਂ ਵੇਲੇ ਪੈਰੀ ਹੱਥ ਲਾਉਦੇ ਸੀ ਜੋ.. ਪੰਜ ਸਾਲ ਲੋਕਾਂ ਨੂੰ ਜਦ ਦਿੰਦੇ ਭਾਈ ਦਿਖਾਈ ਨਾ....
ਆਪਣੇ ਅੱਥੀ ਚੁਣ ਆਪ ਹੀ ਕੱਢਣ ਗਾਲਾਂ ਮੈਨੂੰ ਤਾਂ ਸਮਝ ਇੰਨ੍ਹਾਂ ਲੋਕਾਂ ਦੀ ਭਾਈ ਆਈ ਨਾ....
ਸੇਵਾ ਦਾ ਨੇ ਕਰਦੇ ਵਾਅਦਾ ਪੰਜ ਸਾਲ ਸੇਵਾ ਕਰਨ ਇਹ ਗੱਲ ਹੋਰ ਕਿ ਤਰੀਕਾ ਵੱਖਰਾ....
ਪੈਰਾਂ 'ਚੋ ਉੱਠ ਸਿੱਧਾ ਹੱਥ ਗਲ ਪਾਉਦੇ, ਨਹੀੳ ਮਾਣ ਹੁੰਦਾ ਲੰਡੂ ਜੇ ਮੈਬਰ ਦਾ ਨੱਖਰਾ....
ਜੀਹਦੀ ਸਰਕਾਰ ਬਸ ਕੰਮ ਹੁੰਦੇ ਉਸ ਦੇ..ਚੁੱਪ ਕਰ ਦੇਖਣ 'ਚ ਜਨਤਾਂ ਦੀ ਭਲਾਈ ਆ.....
ਆਪਣੇ ਅੱਥੀ ਚੁਣ ਆਪ ਹੀ ਕੱਢਣ ਗਾਲਾਂ ਮੈਨੂੰ ਤਾਂ ਸਮਝ ਇੰਨ੍ਹਾਂ ਲੋਕਾਂ ਦੀ ਭਾਈ ਆਈ ਨਾ....
ਲੋਕਾਂ ਕੋਲ ਪਾਵਰ ਲੋਕ ਹੀ ਨਾ ਵਰਤ ਜੇ ਜੁੱਤੀਆਂ ਦੇ ਵਾਲਾ ਕੰਮ ਲੱਗਦਾ ਫੇਰ ਠੀਕ ਆ...
ਤਖਤਾ ਨੀ ਪਲਟ ਹੁੰਦਾ ਹੋ ਗਏ ਨਕੰਮੇ ਸਭ ਲੱਗਦਾ ਚੱਲ ਪਈ ਪੱਕੀ ਏ ਰੀਤ ਆ...
ਛੱਡ ਪਰੇ ਮੱਲੇ ਨਾ ਦੇ ਤੂੰ ਸਲਾਹਾਂ ਐਵੇ ਬੇ-ਗੈਰਤਾਂ ਦੇ ਅੱਗੇ ਪਾਈ ਤੂੰ ਦੁਹਾਈ ਨਾ....
ਆਪਣੇ ਅੱਥੀ ਚੁਣ ਆਪ ਹੀ ਕੱਢਣ ਗਾਲਾਂ ਮੈਨੂੰ ਤਾਂ ਸਮਝ ਇੰਨ੍ਹਾਂ ਲੋਕਾਂ ਦੀ ਭਾਈ ਆਈ ਨਾ....