Punjabi Poetry
 View Forum
 Create New Topic
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਨਾਨਕ
ਨਾਨਕ ਨੇ ਸੰਸਾਰ ਹੀ ਗਾਹ ਤਾ,
ਮੱਕੇ ਦਾ ਵੀ ਫੇਰਾ ਲਾ ਤਾ,
ਕਾਬਾ ਵੀ ਉਹਨੇ ਫੇਰ ਫਿਰਾ ਤਾ,
ਰੱਬ ਦਾ ਨਕਸ਼ਾ ਹੋਰ ਦਿਖਾ ਤਾ,
ਧੁਰ ਅੰਦਰੋਂ ਹੀ ਤਾਰ ਜੁੜਾਤਾ,
ਪਰ,
ਸਾਡਾ ਮੱਕਾ ਘੁੰਮਿਆ ਹੀ ਨਹੀਂ ਐ,
ਸਾਨੂੰ ਨਾਨਕ ਮਿਲਿਆ ਹੀ ਨਹੀਂ ਐ,
ਸਾਡਾ ਬੀਜ ਫੁੱਲ ਬਣਿਆ ਹੀ ਨਹੀਂ ਐ।

ਸਾਨੂੰ ਰੱਬ ਨਾ ਨਜ਼ਰੀਂ ਆਉਂਦਾ,
"੧ਓ" ਨਾ ਸਮਝੀ ਆਉਂਦਾ ।

ਆਪਾਂ ਫੁੱਲਾਂ ਨਾਲ ਸਜਾਇਐ,
ਸੋਨੇ ਮੜ੍ਹ ਕੇ ਖ਼ੂਬ ਲਸ਼ਕਾਇਐ,
ਰੁਮਾਲੇ ਦੇ ਕੇ ਚੁੱਪ ਕਰਾਇਐ।।
ਕਹਿੰਦੇ,
੧ਓ ਨੂੰ ਪੜ੍ਹਨਾ ਨਹੀਂ ਐ,
ਦਹਿਲੀਜ਼ਾਂ ਤੋਂ ਕੱਢਣਾ ਨਹੀਂ ਐ,
ਬੀੜ ਨੂੰ ਪਿੱਠ ਕਰ ਖੜਨਾ ਨਹੀਂ ਐ,
ਸਵਾਲ ਕੋਈ ਵੀ ਕਰਨਾ ਨਹੀਂ ਐ,
ਤਰਕ ਦਾ ਬੂਹਾ ਫੜ੍ਹਨਾ ਨਹੀਂ ਐ।

ਬਾਬੇ ਨਾਨਕ ਦੁਨੀਆਂ ਗਾਹ ਤੀ,
ਸੁੱਤੀ ਪਈ ਤਸਵੀਰ ਜਗਾ ਤੀ,

ਨਾਨਕ ਬਾਗ਼ੀ ਜਾਤ ਪਛਾਣੇ,
ਆਜ਼ਾਦੀ ਦੀ ਰੁੱਤ ਬਖਾਣੇ,
ਨਾਨਕ, ਤਾਂ ਕਰਤਾਰ ਪਛਾਣੇ...
ਪਰ
ਰਹਿ ਗਏ ਤੇਰੇ ਹੀ ਪੁੱਤ ਇਆਣੇ ~
14 Aug 2018

Reply