|
ਈਸਾ ਅਤੇ ਨਾਨਕ |
ਤੜਕੇ ਤੜਕੇ
ਸਵੇਰੇ ਨੌ ਵਜੇ
ਮੇਰੇ ਘਰ ਵਾਲੀ
ਮੈਨੂੰ ਬੁਲਾਉਦੀ ਏ,
ਜੀ ਜਾਗੋ ਨਾ...........
ਮੈਂ ਕਹਿੰਦਾ ਹਾ
ਇਥੇ ਜਾਗਦਿਆ ਨੂੰ
ਸਜਾ ਏ ਮੌਤ ਹੁੰਦੀ ਹੈ,
ਇਸ ਲਈ ਸੁੱਤੇ ਰਹੋ........
ਓਹ ਥੋੜਾ ਜਿਹਾ ਕੰਮ ਕਰਕੇ
ਫਿਰ ਆਵਾਜ ਲਗਾਉਂਦੀ ਏ,
ਜੀ ਉਠੋ ਨਾ.............
ਮੈਂ ਕਹਿਦਾ ਹਾ,
ਉਠੇ ਹੋਏ ਸਿਰ ਕਲਮ ਕਰ
ਦਿੱਤੇ ਜਾਂਦੇ ਨੇ
ਸੋ ਲੇਟੇ ਰਹੋ.......
ਓਹ ਚਾਹ ਲੈ ਕੇ ਆਉਂਦੀ ਹੈ
ਸੂਰਜ ਗੋਡੇ ਗੋਡੇ
ਚੜ ਗਿਆ ਏ,
ਮੈਂ ਕਹਿੰਦਾ ਹਾ,
ਚਾਰੇ ਪਾਸੇ ਹਨੇਰ ਗਰਦੀ ਏ,
ਕੋਈ ਵੀ ਸੂਰਜ ਨਹੀ
ਬਸ ਛਲਾਵਾ ਏ...
ਓਹ ਕਹਿੰਦੀ ਏ
ਘੜੀ ਦੀਆ ਸੂਈਆ
ਕਿਥੇ ਪਹੁਚੀਆ ਨੇ
ਮੈਂ ਕਹਿੰਦਾ ਹਾ
ਘੜੀ ਦੀਆ ਸੂਈਆ
ਕੀਤੇ ਵੀ ਨਹੀ
ਜਾਂਦੀਆ
ਤੇਰਾ ਤੀਜਾ ਨੇਤਰ
ਖੁੱਲਿਆ ਨੀ ਹਾਲੇ?
ਓਹ ਫਿਰ ਕਹਿੰਦੀ ਹੈ,
ਪਾਣੀ ਚਲਿਆ ਜਾਉ.........
ਮੈਂ ਕਹਿੰਦਾ ਹਾ
ਮੈਂ ਤਾ ਖੁਦ ਹੀ ਪਾਣੀ
ਪਾਣੀ ਹਾ
ਜਦੋ ਦਾ ਬਿਜਲੀ ਵਾਲਿਆ ਨੇ
ਪੁਛਿਆ ਏ,
“ਜਨਾਬ ਤੁਹਾਡੇ ਤਾ ਬਿਜਲੀ
ਫ੍ਰੀ ਏ,
ਫੇਰ ਤੁਸੀ ਕੁੰਡੀ ਕਿਓ ਲਾਈ”
ਆਖਿਰ ਓਹ ਠੰਡੀ ਚਾਹ ਦਾ
ਕੱਪ ਚੁੱਕਣ ਲੱਗੇ ਕਹਿੰਦੀ ਏ,
ਤੁਸੀ ਦਫਤਰੋ ਲੇਟ ਹੋ ਜਾਣਾ,
ਮੈਂ ਬੜੇ ਆਰਾਮ ਨਾਲ ਕਹਿੰਦਾ ਹਾ
ਅੱਜ ਤਾ
ਵਿਸਾਖੀ ਦੀ ਛੁੱਟੀ ਹੈ....
ਓਹ ਕਹਿੰਦੀ ਹੈ,
ਅੱਜ ਨਾਨਕ ਸਾਹੀ ਵਿਸਾਖੀ ਹੈ,
ਸਰਕਾਰੀ ਛੁੱਟੀ ਕੱਲ ਨੂੰ ਏ.......
ਫਿਰ ਮੈਂ ਕਹਿੰਦਾ ਹਾ,
ਆਖਿਰ ਕਦੋ ਤੱਕ ਸੁੱਤੇ ਰਹਾਂਗੇ,
ਕਿਸੇ ਨੂੰ ਤਾ ਸਿਰ ਚੁੱਕਣਾ ਪੈਣਾ ਏ,
ਹਨੇਰਾ ਕਿੰਨਾ ਵੀ ਹੋਵੇ
ਸੂਰਜ ਜਰੂਰ ਚੜਦਾ ਏ,
ਤੇ ਗੁੱਟ ਤੇ ਬੰਨੀ ਘੜੀ ਦੇਖ ਕੇ
ਸੋਚੀ ਪੈ ਜਾਂਦਾ ਹਾ ਕੇ
ਵਕਤ ਮੇਰੇ ਨਾਲ ਨਾਲ ਚਲਦਾ ਏ,
ਓਹ ਈਸਾ ਅਤੇ ਨਾਨਕ ਦਾ ਕਿਵੇ
ਹੋ ਗਿਆ?
ਭੁਪਿੰਦਰ ਸਿੰਘ
ਤੜਕੇ ਤੜਕੇ
ਸਵੇਰੇ ਨੌ ਵਜੇ
ਮੇਰੇ ਘਰ ਵਾਲੀ
ਮੈਨੂੰ ਬੁਲਾਉਦੀ ਏ,
ਜੀ ਜਾਗੋ ਨਾ...........
ਮੈਂ ਕਹਿੰਦਾ ਹਾ
ਇਥੇ ਜਾਗਦਿਆ ਨੂੰ
ਸਜਾ ਏ ਮੌਤ ਹੁੰਦੀ ਹੈ,
ਇਸ ਲਈ ਸੁੱਤੇ ਰਹੋ........
ਓਹ ਥੋੜਾ ਜਿਹਾ ਕੰਮ ਕਰਕੇ
ਫਿਰ ਆਵਾਜ ਲਗਾਉਂਦੀ ਏ,
ਜੀ ਉਠੋ ਨਾ.............
ਮੈਂ ਕਹਿਦਾ ਹਾ,
ਉਠੇ ਹੋਏ ਸਿਰ ਕਲਮ ਕਰ
ਦਿੱਤੇ ਜਾਂਦੇ ਨੇ
ਸੋ ਲੇਟੇ ਰਹੋ.......
ਓਹ ਚਾਹ ਲੈ ਕੇ ਆਉਂਦੀ ਹੈ
ਸੂਰਜ ਗੋਡੇ ਗੋਡੇ
ਚੜ ਗਿਆ ਏ,
ਮੈਂ ਕਹਿੰਦਾ ਹਾ,
ਚਾਰੇ ਪਾਸੇ ਹਨੇਰ ਗਰਦੀ ਏ,
ਕੋਈ ਵੀ ਸੂਰਜ ਨਹੀ
ਬਸ ਛਲਾਵਾ ਏ...
ਓਹ ਕਹਿੰਦੀ ਏ
ਘੜੀ ਦੀਆ ਸੂਈਆ
ਕਿਥੇ ਪਹੁਚੀਆ ਨੇ
ਮੈਂ ਕਹਿੰਦਾ ਹਾ
ਘੜੀ ਦੀਆ ਸੂਈਆ
ਕੀਤੇ ਵੀ ਨਹੀ
ਜਾਂਦੀਆ
ਤੇਰਾ ਤੀਜਾ ਨੇਤਰ
ਖੁੱਲਿਆ ਨੀ ਹਾਲੇ?
ਓਹ ਫਿਰ ਕਹਿੰਦੀ ਹੈ,
ਪਾਣੀ ਚਲਿਆ ਜਾਉ.........
ਮੈਂ ਕਹਿੰਦਾ ਹਾ
ਮੈਂ ਤਾ ਖੁਦ ਹੀ ਪਾਣੀ
ਪਾਣੀ ਹਾ
ਜਦੋ ਦਾ ਬਿਜਲੀ ਵਾਲਿਆ ਨੇ
ਪੁਛਿਆ ਏ,
“ਜਨਾਬ ਤੁਹਾਡੇ ਤਾ ਬਿਜਲੀ
ਫ੍ਰੀ ਏ,
ਫੇਰ ਤੁਸੀ ਕੁੰਡੀ ਕਿਓ ਲਾਈ”
ਆਖਿਰ ਓਹ ਠੰਡੀ ਚਾਹ ਦਾ
ਕੱਪ ਚੁੱਕਣ ਲੱਗੇ ਕਹਿੰਦੀ ਏ,
ਤੁਸੀ ਦਫਤਰੋ ਲੇਟ ਹੋ ਜਾਣਾ,
ਮੈਂ ਬੜੇ ਆਰਾਮ ਨਾਲ ਕਹਿੰਦਾ ਹਾ
ਅੱਜ ਤਾ
ਵਿਸਾਖੀ ਦੀ ਛੁੱਟੀ ਹੈ....
ਓਹ ਕਹਿੰਦੀ ਹੈ,
ਅੱਜ ਨਾਨਕ ਸਾਹੀ ਵਿਸਾਖੀ ਹੈ,
ਸਰਕਾਰੀ ਛੁੱਟੀ ਕੱਲ ਨੂੰ ਏ.......
ਫਿਰ ਮੈਂ ਕਹਿੰਦਾ ਹਾ,
ਆਖਿਰ ਕਦੋ ਤੱਕ ਸੁੱਤੇ ਰਹਾਂਗੇ,
ਕਿਸੇ ਨੂੰ ਤਾ ਸਿਰ ਚੁੱਕਣਾ ਪੈਣਾ ਏ,
ਹਨੇਰਾ ਕਿੰਨਾ ਵੀ ਹੋਵੇ
ਸੂਰਜ ਜਰੂਰ ਚੜਦਾ ਏ,
ਤੇ ਗੁੱਟ ਤੇ ਬੰਨੀ ਘੜੀ ਦੇਖ ਕੇ
ਸੋਚੀ ਪੈ ਜਾਂਦਾ ਹਾ ਕੇ
ਵਕਤ ਮੇਰੇ ਨਾਲ ਨਾਲ ਚਲਦਾ ਏ,
ਓਹ ਈਸਾ ਅਤੇ ਨਾਨਕ ਦਾ ਕਿਵੇ
ਹੋ ਗਿਆ?
ਭੁਪਿੰਦਰ ਸਿੰਘ
|
|
25 Oct 2013
|