Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇੱਕ ਵਾਰੀ ਫਿਰ ਤੋਂ ਆ ਨਾਨਕ

ਇੱਕ ਵਾਰੀ ਫਿਰ ਤੋਂ ਆ ਨਾਨਕ
ਤੇ ਫਿਰ ਤੋਂ ਧੱਕੇ ਖਾ ਨਾਨਕ।

ਹੁਣ ਬਾਬਰ ਨਹੀਂ, ਹੁਣ ਬਾਦਲ ਹੈ
ਉਹਦੀ ਅੱਗ ਪੂਛ ਨੂੰ ਲਾ ਨਾਨਕ।

ਨਾਂਹ ਕਹਿਕੇ ਮਲਿਕ ਭਾਗੋਆਂ ਨੂੰ
ਜੱਥੇਦਾਰਾਂ ਤੋਂ ਕੁੱਟ ਖਾਹ ਨਾਨਕ।

ਤੂੰ ਖੱਤਰੀਆਂ ਦਾ, ਤੂੰ ਲਾਲਾ ਏਂ
ਤੈਨੂੰ ਆਖਣਗੇ ਆਹ, ਆਹ ਨਾਨਕ।

ਉਹ ਤੇਰਾ ਈ ਐ ਜਾਂ ਦੋਖੀਆਂ ਦਾ
'ਪੰਜੇ' ਨਾਲ ਹੱਥ ਮਿਲਾ ਨਾਨਕ।

ਤਾਂ ਮੰਨੀਏ ਮੱਕੇ ਵੱਲ੍ਹ ਪੈਰ ਕਰੇ
ਨੰਗੇ ਸਿਰ 'ਮੰਦਰ' ਜਾਹ ਨਾਨਕ।

ਤੱਕ ਔਰਤ ਦੀ ਜੇ ਬਦਖੋਹੀ
ਤੇਰੇ ਸੀਨਿਓਂ ਨਿੱਕਲੇ ਧਾਹ ਨਾਨਕ।

ਤਾਂ 'ਅੰਨ੍ਹੀਂ ਛਾਂ' ਦੇ ਡਰਾਮੇ ਦਾ
ਲੋਕਾਂ ਨੂੰ ਸੱਚ ਦਿਖਾ ਨਾਨਕ।

ਸਤਿਨਾਮੁ-ਵਾਹਿਗੁਰੂ ਦੀ ਰੱਟ ਲੱਗੀ
ਧੰਨ-ਧੰਨ ਨਾਨਕ, ਵਾਹ ਵਾਹ ਨਾਨਕ।

ਨਾ ਕਿਸੇ ਨੇ ਪਾਈ ਥਾਹ ਨਾਨਕ
ਨਾ ਕਿਸੇ ਨੇ ਜਾਣਿਆ ਰਾਹ ਨਾਨਕ।

ਪਿੰਡ-ਪਿੰਡ ਵਿੱਚ ਠੇਕੇ ਖੁੱਲ੍ਹੇ ਨੇ
ਛੱਡ ਕੀ ਪਿਆਉਣੀ ਚਾਹ ਨਾਨਕ।

ਤੈਨੂੰ ਮਸਤ ਬਣਾਉਣਾ ਮਸਤਾਂ ਨੇ
ਆ ਤੂੰ ਵੀ ਦੋ ਘੁੱਟ ਲਾ ਨਾਨਕ।

ਛੱਡ ਰਹਿਣਦੇ ਯਾਰ, ਕੀ ਆਉਣਾ
ਆ ਕੇ ਵੀ ਪਾਉਣਾ ਗਾਹ ਨਾਨਕ।

ਤੂੰ ਸੱਚ ਬੋਲੇ ਬਿਨ ਰਹਿਣਾ ਨਹੀਂ
ਐਵੇਂ ਹੋ ਜਾਏਗੀ ਠੂਹ-ਠਾਹ ਨਾਨਕ।

'ਗੱਗ-ਬਾਣੀ' ਵਿੱਚ ਜੋ ਲਿਖਿਆ ਹੈ
ਪੜ੍ਹਦਾ-ਪੜ੍ਹਦਾ ਜਾਹ ਨਾਨਕ।

ਤੇਰੇ ਅੱਖਾਂ ਮੀਚ ਸ਼ਰਧਾਲੂਆਂ ਨੇ
ਲਏ ਕਾਣੇ ਤਖਤ ਬਹਾ ਨਾਨਕ।
 

17 Nov 2013

Reply