|
ਨਵੇ ਸਾਲ ਦੀਆ ਖੁਸ਼ੀਆ |
ਨਵੇ ਸਾਲ ਦੀਆ ਖੁਸ਼ੀਆ ਰੱਬਾ ਰਹਿਣ ਨਾ ਕਿਸੇ ਤੋ ਖੁਸੀਆ ਸਭ ਦੇ ਮਨਾ ਨੂੰ, ਰੱਖੀ ਖੁਸ਼ ਦੇਈ ਨਾ ਕਿਸੇ ਨੂੰ ,ਡਾਢਾ ਦੁੱਖ ਬਚਾਈ ਰੱਖੀ ਧੀ ,ਵਿੱਚ ਕੁੱਖ ਪਾਉਣ ਛੋਟੇ ਵੱਡੇ ਸਾਰੇ ਨਵੇ ਸਾਲ ਦਾ ਸੁੱਖ ਰਹਿਣ ਨਾ ਦੇਈ ਜਿੰਦਾ ਭੁੱਖੀਆ ਨਵੇ ਸਾਲ ਦੀਆ ਖੁਸ਼ੀਆ ਰੱਬਾ ਰਹਿਣ ਨਾ ਕਿਸੇ ਤੋ ਖੁਸੀਆ ਹੌਂਸਲੇ ਚੜਦੀ ਕਲਾ ਚ ਰੱਖਣੇ ਕੋਲੇ ਨਹੀ ਚਾਹੀਦੇ ਇਸ ਵਰੇ ਭਖਣੇ ਰੀਝਾਂ ਚਾਹ ਉਮੀਦਾ ਰਹਿਣ ਨਾ ਸੱਖਣੇ ਬੇਰੰਗ ਰਹੇ ਦਸ ਚ ਜਿਹੜੇ ,ਆਪਣੀ ਹੱਥੀ ਰੰਗਣੇ ਰਹਿਣ ਤਸਵੀਰਾ ਦੁਨੀਆ ਦੇ ਨਕਸ਼ੇ ਪੰਜਾਬ ਦੀਆ ਉੱਚੀਆ ਨਵੇ ਸਾਲ ਦੀਆ ਖੁਸ਼ੀਆ ਰੱਬਾ ਰਹਿਣ ਨਾ ਕਿਸੇ ਤੋ ਖੁਸੀਆ ਬਿਨਾ ਵਜਾ ਤੋ ਦਿਲ ਕਿਸੇ ਆਸ਼ਿਕ ਦਾ ਤੋੜੀ ਨਾ ਆਇਆ ਤੇਰੇ ਦਰ ਤੇ ਖਾਲੀ ਮੋੜੀ ਨਾ ਜੋ ਕਰਦੇ ਪੈਸੇ ਦੀ ਪੂਜਾ ਉਹਨਾ ਨਾਲ ਜੋੜੀ ਨਾ ਗੁੰਝਲਦਾਰ ਦੁਨੀਆ ਵਿੱਚ ਜਿਉਣ ਲਈ ਮੈਨੂੰ ਛੋੜੀ ਨਾ ਅਰਸ਼ ਇੰਨੀਆ ਕੁ ਆਸਾ ਹੋਣ ਪੂਰੀਆ ਫਿਰ ਨਵੇ ਵਰੇ ਦੀਆ ਖੁਸ਼ੀਆ ਹੋ ਜਾਣੀਆ ਦੂਨੀਆ ਨਵੇ ਸਾਲ ਦੀਆ ਖੁਸ਼ੀਆ........,,,, ਰੱਬਾ ਰਹਿਣ ਨਾ ਕਿਸੇ ਤੋ ਖੁਸੀਆ....,,,,... ..... ,,,
|
|
29 Dec 2010
|