ਨੀ ਮਾਏ ਮੈਂਨੂੰ ਆਉਂਦਾ ਦੂਰੋਂ ਕੋਈ ਜਾਪੇ।
ਸਾਂਈ ਨਵੀਂ ਸੁਰ ਵਿੱਚ ਗੀਤ ਅਲਾਪੇ।
ਤੇਰਾ ਦਰਦ ਅਸਾਂ ਨੂੰ ਰਾਸ ਨਾ ਆਇਆ,
ਵੇ ਅਸਾਂ ਹਾਰਕੇ ਗਲੇ ਲਗਾ ਲਏ ਹਾਸੇ।
ਅੱਜ ਤੱਕ ਜੋ ਮੇਰੇ ਸਾਹਾਂ ਵਿੱਚ ਵੱਸੇ,
ਵੇ ਮੈਨੂੰ ਕਿਉਂ ਛੱਡ ਤੁਰਿਉਂ ਇਕਲਾਪੇ।
ਸਜਣਾ ਰੂਹ ਤੇਰੀ ਵੱਸੇ ਮੇਰੀ ਮਿੱਟੀ,
ਵੇ ਕਮਲੀ ਨੂੰ ਫ਼ਰਕ ਨਾ ਭੋਰਾ ਜਾਪੇ।
ਚੱਲ ਗੁਰਮੀਤ ਨਾ ਕਰ ਸਫ਼ਰ ਕਵੇਲੇ,
ਆਪਾਂ ਕਿਤੇ ਗੁੰਮ ਨਾ ਜਾਈਏ ਰਾਤੇ।
ਨੀ ਮਾਏ ਮੈਂਨੂੰ ਆਉਂਦਾ ਦੂਰੋਂ ਕੋਈ ਜਾਪੇ।
ਸਾਂਈ ਨਵੀਂ ਸੁਰ ਵਿੱਚ ਗੀਤ ਅਲਾਪੇ।
ਤੇਰਾ ਦਰਦ ਅਸਾਂ ਨੂੰ ਰਾਸ ਨਾ ਆਇਆ,
ਵੇ ਅਸਾਂ ਹਾਰਕੇ ਗਲੇ ਲਗਾ ਲਏ ਹਾਸੇ।
ਅੱਜ ਤੱਕ ਜੋ ਮੇਰੇ ਸਾਹਾਂ ਵਿੱਚ ਵੱਸੇ,
ਵੇ ਮੈਨੂੰ ਕਿਉਂ ਛੱਡ ਤੁਰਿਉਂ ਇਕਲਾਪੇ।
ਸਜਣਾ ਰੂਹ ਤੇਰੀ ਵੱਸੇ ਮੇਰੀ ਮਿੱਟੀ,
ਵੇ ਕਮਲੀ ਨੂੰ ਫ਼ਰਕ ਨਾ ਭੋਰਾ ਜਾਪੇ।
ਚੱਲ ਗੁਰਮੀਤ ਨਾ ਕਰ ਸਫ਼ਰ ਕਵੇਲੇ,
ਆਪਾਂ ਕਿਤੇ ਗੁੰਮ ਨਾ ਜਾਈਏ ਰਾਤੇ।