ਨਵੀਂ ਤਲਾਸ਼....
ਪਰਿੰਦਿਆਂ ਦੀ ਉਡਾਨ ਵਿੱਚ,
ਮਿਲਨ ਦੀ ਤਾਂਘ ਹੈ,
ਤੜਫ਼ ਨਾ ਦੇਵੇ ਬਹਿਣ,
ਖੰਭ ਫੜਕਦੇ,
ਤੋਲਦੇ ਤੇ ਖੋਹਲਦੇ ,
ਨਿਗਾਹ ਅਸਮਾਨ ਚੀਰਦੀ,
ਧੂੰਦੂਕਾਰੇ ਵਿੱਚ ਭੱਟਕਦੀ,
ਕਿਸੇ ਗੁਆਚੀ ਸੋਚ ਨੂੰ ਟਟੋਲਦੀ,
ਥੱਕ ਹਾਰ ਪੇਟ ਦੀ ਖਾਤਰ,
ਹੇਠਾਂ ਚੋਗ ਤੱੱਕਦੀ,
ਖੰਭ ਸੰਗੋੜਦੀ,
ਆ ਫੱਸਦੀ ਸ਼ੰਸਾਰ ਵਿੱਚ,
ਕਿਸੇ ਨੂੰ ਖਾਣ ਲਈ,
ਕਿਸੇ ਤੋਂ ਬੱਚਣ ਲਈ,
ਜੂਝਦੀ ਥੱਕਦੀ ਹਾਰਦੀ,
ਜਨਮਦੀ ਮਰਦੀ ਤੇ ਗੁਆਚਦੀ,
ਆਖਰ ਸ਼ੁਰੂ ਹੁੰਦੀ,
ਨਵੀਂ ਤਲਾਸ਼............
good
Thanks