|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| nawaa saal |
ਵਕਤਾਂ ਦੇ ਹਸਬ-ਏ-ਹਾਲ ਗਿਆ ਫਿਰ ਹਸ-ਰੁਆਂਦਾ ਸਾਲ ਗਿਆ
ਸਸਤਾ ਵਿਕਿਆ ਗਜ਼ ਲਾਠੀ ਦੇ ਵਤਨਾਂ ਦਾ ਚੁਰਾਇਆ ਮਾਲ ਗਿਆ
ਦੁਰ ਹਾਲ ਗਰੀਬਾ ਦਾ ਹੋਇਆ ਧਨੀਆਂ ਨੂੰ ਹੋਰ ਸੁਖਾਲ ਗਿਆ
ਕੁਝ ਆਪ ਸਹੇੜੀਆਂ ਗਲ੍ਹ ਪਾਈਆਂ ਕੁਝ ਆ ਲੱਗੀਆਂ ਨੂੰ ਟਾਲ ਗਿਆ
"ਬਾਰਾਂ " ਬਣ ਕਲ ਮੁੜ ਆਵੇਗਾ ਦੇਖੋ ਕੀ ਕਰਨ ਕਮਾਲ ਗਿਆ
ਭੰਨ ਤੋੜ ਇਰਾਕ ਨੂੰ ਕੀ ਖੱਟਿਆ ਮੂੰਹ ਖੁਲਦੇ ਉਲਝ ਸਵਾਲ ਗਿਆ
ਇਕ ਆਸ ਸੀ ਅੱਗ ਬੁਝਾਵੇਗਾ ਮਨ ਭਾਉਂਦੇ ਜਫਰ ਜਾਲ ਗਿਆ
ਮੁੜ ਆਪੇ ਵਿਚ ਗਹਿ-ਗੱਚ ਹੋਇਆ ਕੱਢਣ ਜੋ ਘਿਓ ਚੋਂ ਵਾਲ ਗਿਆ
ਤੌਰਾ-ਬੌਰਾ ਸਵਾਤ ਓਥੇ ਹੀ ਕਦ ਅਲ-ਕਾਇਦਾ -ਜੰਜਾਲ ਗਿਆ
ਕੁਝ ਮਤਲਬ "ਅਰਥਾਂਚਾਰੇ" ਵੀ ਖਾਲੀ ਪਰ ਗੁਰਬਤ ਥਾਲ ਗਿਆ
ਹੈ ਖਣਜ ਵਣਜ ਦੁਨੀਆਦਾਰੀ ਨਸਲਾਂ ਦੇ ਹੱਕ ਹੰਗਾਲ ਗਿਆ
ਇਕ ਮੌਜ ਘਣੇ ਪੇੜਾਂ ਦੀ ਅੱਜ ਜਾਵੇ !ਜੇ ਪੱਤ-ਪਰਾਲ ਗਿਆ
ਜਿੰਦ ਖੁਦ ਦਾ ਗੀਤ ਬਣਾਇਆ ਤਾਂ ਸੁਰ ਹੋਇਆ ਨ ਹੀ ਤਾਲ ਗਿਆ
ਵਿਹਲੜ ਦੇ ਹੱਥ ਕਮਾਈ ਸਭ ਕਿਰਤੀ ਦਾ ਫੁਲਕਾ-ਦਾਲ ਗਿਆ
ਕਿਰਸਾਨੀ ਬੈਲ ਬਣਾ ਛੱਡਿਆ ਕਰਜ਼ਾ ਖੁਦ ਗਲ੍ਹ ਪੰਜਾਲ ਗਿਆ
ਧੁਪਾਂ ਦੇ ਵਣਜ ਵਲੇਟੋ ਹੁਣ ਅੱਗੇ ਨ੍ਹੇਰਾ , ਤਿਰਕਾਲ ਗਿਆ
ਖਾ ਲਈ ਕਸ਼ਤੀ ਜਲ " ਮਾਲਟਿਆਂ " ਮੁਲ ਤਾਰੇ ,ਹੱਥੋਂ ਲਾਲ ਗਿਆ
"ਸਿੰਘ" ਸੁਰ ਦੇ ਸਿਕੰਦਰ " ਜਗ ਜਿੱਤੇ" ਗਜ਼ਲਾਂ ਦਾ ਹਾਲ ਬੇਹਾਲ ਗਿਆ
'ਮਾਣਕ' ਜੜ ਮੋਤੀ ਕਿੱਸਿਆਂ ਨੂੰ ਕਲੀਆਂ ਕਰ ਮਾਲਾ-ਮਾਲ ਗਿਆ
ਮੌਜਾਂ ਮੁੱਕੀਆਂ ' ਮੌਜੂ" ਵਿਹੜੀਂ ਦੰਮ-ਹੀਰਾਂ ਬਰਣ ਸਿਆਲ ਗਿਆ
|
|
01 Jan 2012
|
|
|
|
|
ਨੇਤਾ ਨੂੰ ਆਪਣੇ ਅੱਜ ਦੀ ਹੈ ਲਾਰਾ ਲਾ ਕਲ ਦਾ ਟਾਲ ਗਿਆ
ਜੱਦੀ ਹੁਣ ਗੱਦੀ ਰਹਬਰ ਦੀ ਜਾਂਦਾ ਹੋਇਆ ਪੁੱਤ ਬਹਾਲ ਗਿਆ
ਦਿਲ-ਭਾਉਂਦੇ ਚੋਗ ਤਰੱਕੀ ਦੇ ਵਿੱਦਿਆ ਇਕ ਵਿਛਦਾ ਜਾਲ ਗਿਆ
ਹੁਣ ਯਾਦ ਆਈ ਹੈ ' ਹਲਕੇ " ਦੀ ਮੁੜਿਆ, ਸੰਸਦ ਦਾ ਕਾਲ ਗਿਆ
ਅੱਖੀਂ -ਘੱਟਾ ਸਭ ਦਲ-ਬਦਲੀ ਇਕ ਪੇੜ ਹੈ ਦੂਜੀ ਡਾਲ ਗਿਆ
ਧਰਤੀ ਦੀ ਹਿਕ ਸੁਨਾਮੀ ਹੋਈ ਸਾਗਰ ਲਹਿਰਾਂ ਉੱਛਾਲ ਗਿਆ
ਆਪੇ ਵਣਜਾਰਾ ਵਣਜ ਹੋਇਆ ਖੁਦ ਹੀ ਬਣ ਮੱਤਾ-ਮਾਲ ਗਿਆ
ਖੁਸ਼ ‘ਅੰਨ-ਦਾਤੇ ‘ ਦੇ ਲਕਬਾਂ ਤੇ ਭੋਲਾ ਨ ਸਮਝਿਆ ਚਾਲ, ਗਿਆ
ਵਾਹ! ਵਾਹ !ਵਾਹੀ !!;ਕੀ ਵਾਹ ਤੇਰੀ ? ਸਭ ਵਹੀਆਂ ਵਿਚ ਰਖਾਲ ਗਿਆ
ਪੱਤਝੜ, ਪੋਹ, ਸੋਕੇ ਇਕ ਹੋਏ ਬੂਟਾ ਬੂਟਾ ਡੰਡਾਲ ਗਿਆ
ਸਿਰ ਤੇਗ ਤੇਰੇ ਪੰਜਾਬਾ ਉਹੀ ਸਨਮਾਨ ‘ਤੂੰ -ਹਿੰਦ ਦੀ ਢਾਲ ‘ ਗਿਆ
ਅੰਗ-ਭੰਗ ਆਜ਼ਾਦੀ ਤੇਰੀ ਵੀ ਲਾਹੌਰ ਗਿਆ, ਕਰਨਾਲ ਗਿਆ
ਸੰਗ ਜਸ਼ਨ ਵਕਤ ਦੀਆਂ ਕਬਰਾਂ ਨੂੰ ਬੁੱਢਾ ਹੋਇਆ ਮਤਵਾਲ ਗਿਆ
ਪਰ ਆਪਣੀ ਵਿੱਤ ਨਿਭਾ ਚਲਿਆ ਬਸ ਏਹੀ ਹੈ ਜਗ-ਚਾਲ, ਗਿਆ
|
|
01 Jan 2012
|
|
|
|
|
Bht khoob sir ji . . . . hr pakh nu touch karn di koshish kiti a tuc . . .weldone . . . Jio
|
|
01 Jan 2012
|
|
|
|
|
agree wth gurminder veer....bhatthi wali di karhai de danean waang, har ik daane di gatha likhi hai tusi....tfs
|
|
02 Jan 2012
|
|
|
|
|
gud job veer g.... sach nu bian kita a g.. tuci .....
tfs veer g.
|
|
03 Jan 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|