ਕੀ ਹੋਇਆ ਆਵਾਮ ਜੇ ਪੱਟੜੀ ਤੇ ਭੁੱਖਾ ਸੌ ਰਿਹੈ
ਮਾਣ ਕਰੋ ਏਹ ਮੁਲਕ ਹੁਣ ਪਰਮਾਣੂ ਤਾਕਤ ਹੋ ਰਿਹੈ
ਮੁਲਕ ਦੀ ਖੁਸ਼ਹਾਲੀ ਦੇ ਦੱਮਗੱਜੇ ਭਰੋ ਬਦੇਸ਼ਾਂ 'ਚ
ਕੀ ਹੋਇਆ ਜੇ ਘਰ ਘਰ 'ਚ ਚੁੱਲਾ ਠੰਡਾ ਹੋ ਰਿਹੈ
ਅਪੂਰਤ ਰੀਝਾਂ ਲੋੜਾਂ ਸੱਧਰਾਂ ਅੱਗ ਬਣ ਗਈਆਂ ਨੇ
ਲਹੂ ਸਾਡਾ ਤੇਲ ਬਣ ਸੱਤਾ ਦਾ ਬਾਲਣ ਹੋ ਰਿਹੈ
ਉਲਟੀ ਵਾੜ ਖੇਤ ਨੂੰ ਖਾਵੇ ਦਮ ਘੋਟੂ ਮਾਹੌਲ ਜਿਹਾ
ਗੁਲਸ਼ਨ ਦਾ ਹਰ ਬੂਟਾ ਬੂਟਾ ਅਮਰਬੇਲ ਹੋ ਰਿਹੈ
ਲੂਸਦੇ ਢਿੱਡਾਂ ਦੀ ਸੁੰਹ ਹੋਰ ਭੱਖ ਬਰਦਾਸ਼ਤ ਨਹੀਂ
ਸਾਭੋਂ ਵਤਨ ਪ੍ਸਤੀਆਂ ਲੱਖੀ ਤਾਂ ਬਾਗੀ ਹੋ ਰਿਹੈਂ ''''preet lakhi''''