|
 |
 |
 |
|
|
Home > Communities > Punjabi Poetry > Forum > messages |
|
|
|
|
|
ਨਜਮ |
ਕਿਹੜੇ ਰਾਹੇ ਟੁਰਿਆ ਸਾਂ ਮੈਂ, ਕਿਹੜੀ ਮੰਜ਼ਿਲ ਹਾਂ ਪਾ ਬੈਠਾ। ਤੈਨੂੰ ਟੋਲਦਿਆਂ ਟੋਲਦਿਆਂ, ਮੈਂ ਅਪਣਾ ਆਪ ਗੁਆ ਬੈਠਾ। ਗੁੱਸੇ ਵਿਚ ਆਕੇ ਬੰਦਾ ਇਹ, ਸੁੱਧ ਭੁਲਾ ਬੈਠੇ ਤੇ ਮਗਰੋਂ, ਰੋਂਦਾ ਤੇ ਪਛਤਾਂਦਾ ਆਖੇ, ਇਹ ਕੀ ਹਾਂ ਕਹਿਰ ਕਮਾ ਬੈਠਾ।
ਹੱਕਾਂ ਖਾਤਰ ਬੋਲਣ ਵਾਲੇ, ਕੁੱਟੇ ਜਾਵਣ ਨਿੱਤ ਦਿਹਾੜੇ, ਹਾਕਮ ਜੀ ਹੁਣ "ਰਾਜ" ਕਰੋ ਜੀ, "ਸੇਵਾ" ਤਾਂ ਬਹੁਤ ਕਮਾ ਬੈਠੇ। ਕੁਦਰਤ ਦੇ ਨਾਲ ਆਢਾ ਲਾਕੇ, ਕੀ ਹੱਥ ਭਲਾਂ ਸਾਡੇ ਆਇਆ, ਕੁੰਦਨ ਵਰਗੀਆਂ ਦੇਹਾਂ ਨੂੰ, ਹਾਂ ਸੌ ਸੌ ਰੋਗ ਲਵਾ ਬੈਠੇ। ਹਰਮੇਲ ਵਿਚਾਰਾ ਤਾਂ ਬੈਠਾ, ਐਵੇਂ ਸਤਰਾਂ ਕੁੱਝ ਜੋੜ ਲਵੇ, ਹੈ ਸ਼ੁਕਰਗੁਜ਼ਾਰ ਤੁਹਾਡਾ ਜੋ, ਉਹ ਵੀ ਸ਼ਾਇਰਾਂ ਵਿੱਚ ਆ ਬੈਠਾ। -ਹਰਮੇਲ ਪਰੀਤ
|
|
25 Oct 2012
|
|
|
|
ਖੂਬ.....ਬਹੁਤ ਸਹੀ ਲਿਖੀਆ ਹੈ......
|
|
25 Oct 2012
|
|
|
|
ਵਾਹ ਵੀਰ ਜੀ ! ਬਹੁਤ ਹੀ ਖੂਬਸੂਰਤ ਨਜ਼ਮ ਪੇਸ਼ ਕੀਤੀ ਹੈ |,,,ਜਿਓੰਦੇ ਵੱਸਦੇ ਰਹੋ ,,,
|
|
25 Oct 2012
|
|
|
|
|
Ba..kmaal hai..g........shyaria vich shamil hon da andaaz wkhra hai.....
|
|
25 Oct 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|