|
 |
 |
 |
|
|
Home > Communities > Punjabi Poetry > Forum > messages |
|
|
|
|
|
ਨਜ਼ਰਾਂ |
ਹੁੰਦੀਆਂ ਨੇ ਅਕਸਰ ਹੀ ਬੇ-ਅੰਤ ਬੇਸ਼ੁਮਾਰ ਕਿਸਮਾਂ ਦੀਆਂ ਇਹ ਜੋ ਨਿਗਾਹਾਂ ਤੇ ਨਜ਼ਰਾਂ ਤੇ ਹੁੰਦੀਆਂ ਨੇ ਅਣਗਿਣਤ ਹੀ ਓਹਨਾਂ ਨਜ਼ਰਾਂ ਨਾਲ ਹੋ ਰਹੀਆਂ ਗੱਲਾਂ ਦੁਨੀਆਂ ਚ' ਆ ਕੇ ਪਹਿਲੀ ਵਾਰ ਜੋ ਖੋਲਦਾ ਹੈ ਮਲੂਕ ਜਿਹੀਆਂ ਅਖਾਂ ਓਹ ਅਣਭੋਲ ਕੀ ਜਾਣੇ ਕਿ ਹੁਣ ਤਾਂ ਜਨਮ ਦੇਣ ਤੋਂ ਵੀ ਪਹਿਲਾਂ ਮਾਪੇ ਫੇਰ ਲੈਂਦੇ ਨੇ ਨਜ਼ਰਾਂ ਹਨੇਰੀ ਰਾਤ ਚ' ਤੁਰੀ ਜਾਂਦੀ ਕਿਸੇ ਮਜਬੂਰੀ ਦੇ ਪਿੰਡੇ ਤੇ ਅਕਸਰ ਆ ਵਰ੍ਹਦੀਆਂ ਨੇ ਭੁਖ ਦੀਆਂ ਨਜ਼ਰਾਂ ਕਿੰਨਾ ਮਰਜ਼ੀ ਪ੍ਰਚਾਰ ਲਓ ਕਿ ਇਨਸਾਨੀਅਤ ਨਾਮ ਦੀ ਵੀ ਕਿਤੇ ਕੋਈ ਸਾਂਝ ਤਾਂ ਹੁੰਦੀ ਹੈ ਫਿਰ ਵੀ ਕਿਸੇ ਵੀ ਬੇਨਾਮ ਰਿਸ਼ਤੇ ਦੀ ਪੈੜ ਜ਼ਰੂਰ ਆ ਦੱਬਦੀਆਂ ਨੇ ਇਹ ਸ਼ੱਕ ਦੀਆਂ ਨਜ਼ਰਾਂ ਮਾਂ-ਪਿਓ ਤੋਂ ਸਹਿਮੀਆਂ ਨਜ਼ਰਾਂ ਜਰੂਰੀ ਨਹੀਂ ਕਿ ਹਮੇਸ਼ਾਂ ਸਿਰ ਝੁਕਾਈ ਹੀ ਰਖਣ ਕਦੇ ਵੀ ਬਣ ਸਕਦੀਆਂ ਨੇ ਓਹ ਗੁੱਸੇ ਚ' ਦਹਿਕਦੀਆਂ ਨਜ਼ਰਾਂ ਸਾਡੇ ਮਨਾਂ ਚ' ਵੱਸਦੀਆਂ ਨੇ ਓਹ ਉਡੀਕਣ ਵਾਲੀਆਂ ਨਜ਼ਰਾਂ ਬੰਦ ਦਰਵਾਜ਼ੇ ਦੇ ਪਾਰੋਂ ਵੀ ਦੇਖ ਸਕਣ ਵਾਲੀਆਂ ਓਹ ਪਾਰਖੂ ਨਜ਼ਰਾਂ
ਕੁਕਨੂਸ ੨੫-੦੯-੨੦੧੨
|
|
25 Sep 2012
|
|
|
|
ਵਧੀਆ ਜੀ ਵਧੀਆ ਏ .......ਸ਼ੁਕਰੀਆ ਸਾਂਝਾ ਕਰਨ ਲਈ .....ਲਿਖਦੇ ਰਹੋ ...ਖੁਸ਼ ਰਹੋ
|
|
25 Sep 2012
|
|
|
|
hamesha vang excellent...
TFS Kuknus ji
|
|
25 Sep 2012
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|