Home > Communities > Punjabi Poetry > Forum > messages
ਨਵਾਂ ਸਾਲ
ਹਰ ਸਵੇਰ ਚੜੇ ਸੁਖਾ ਵਾਲੀ, ਮਿਲਜੇ ਜਿਹਨੂੰ ਜੀਹਦੀ ਹੈ ਭਾਲ | ਇੱਦਾ ਦਾ ਹੋਵੇ ਨਵਾਂ ਸਾਲ | ਧਰਤੀ ਦੀ ਹਿੱਕ ਨਾਲ ਲੱਗਕੇ ਜੋ ਵਿਚਾਰੇ ਸੋਂਦੇ , ਇਕ ਵਕ਼ਤ ਦੀ ਰੋਟੀ ਵੀ ਮੁਸ਼ਕਲ ਨਾਲ ਕਮਾਉਂਦੇ , ਓਹਨਾ ਨੂੰ ਮਿਲੇ ਹਰ ਵਕ਼ਤ ਦੀ ਰੋਟੀ ਦਾਲ | ਇੱਦਾ ਦਾ ਹੋਵੇ ਨਵਾਂ ਸਾਲ | ਨਾ ਕੋਈ ਨਿਰਦੋਸ਼ ਮਰੇ,ਨਾ ਕੋਈ ਹਥਿਆਰ ਚਲਾਵੇ , ਪਿਆਰ ਹੀ ਦਿਸੇ ਹਰ ਪਾਸੇ,ਹਰ ਜਾਣਾ ਵੈਰ ਭੁਲਾਵੇ , ਦਿਲ ਦੀਆ ਗੱਲਾ ਸਾਂਝੀਆ ਹੋਵਣ ਹਰ ਕਿਸੇ ਦੇ ਨਾਲ | ਇੱਦਾ ਦਾ ਹੋਵੇ ਨਵਾਂ ਸਾਲ | ਓ ਘਰ ਜਿਹੜਾ ਜਿਥੇ ਲੋ ਨਹੀ ਦੀਵੇ ਵਾਲੀ , ਰੱਬ ਕਰੇ ਹੋਵੇ ਹਰ ਦਿਨ ਓਸ ਘਰ ਦੀਵਾਲੀ , ਕੋਈ ਵੀ ਨਾ ਦਿਸੇ ਧਰਤੀ ਤੇ ਕੰਗਾਲ , ਇੱਦਾ ਦਾ ਹੋਵੇ ਨਵਾਂ ਸਾਲ | ਨਾ ਭੁੱਲੀਏ ਮਾਂ ਬੋਲੀ, ਦੂਜੀਆ ਦਾ ਸਤਿਕਾਰ ਕਰੀਏ , ਪੰਜਾਬੀ ਹਾਂ ਪੰਜਾਬੀ ਬੋਲਣ ਤੋਂ ਕਾਹ੍ਤੋ ਆਪਾ ਡਰੀਏ , ਏ ਗੱਲ ਨੂੰ ਦਿਓ ਨਾ ਮਨੋ ਟਾਲ | ਇੱਦਾ ਦਾ ਹੋਵੇ ਨਵਾਂ ਸਾਲ | ਬੜੇ ਵਿਚਾਰੇ ਬੇਰੁਜਗਾਰ ਫਿਰਦੇ,ਨੋਕਰੀ ਓਹਨਾ ਨੂੰ ਲਭੇ , ਜਦੋ ਮਿਲਜੇ ਨੋਕਰੀ ਤਾਂ ਹਰ ਕੋਈ ਵੰਡੇ ਡੱਬੇ , ਓਹਨਾ ਦੀ ਵੀ ਮਿਹਨਤ ਦਿਖਾਵੇ ਕਮਾਲ | ਇੱਦਾ ਦਾ ਹੋਵੇ ਨਵਾਂ ਸਾਲ | ਮਾਪੇ ਵੀ ਖੁਸ਼ ਰਹਨ ,ਔਲਾਦ ਵੀ ਹੱਸੇ ਖੇਲੇ , ਇੱਦਾ ਹੀ ਲੱਗੇ ਰਹਨ ਸਦਾ ਜੀਆਂ ਦੇ ਮੇਲੇ , ਹਰ ਸਖਣੀ ਕੁਖ ਹੋਵੇ ਖੁਸ਼ਹਾਲ | ਇੱਦਾ ਦਾ ਹੋਵੇ ਨਵਾਂ ਸਾਲ | ਮਿਲਦੇ ਰਹਨ ਗੀਤ ਨਵੇ, ਚੰਗੀਆ ਗੱਲਾਂ ਸਿਖਦਾ ਰਹਾਂ ਰੁਤਬਾ ਜਿਹੜਾ ਹੋਵੇ ਮਰਜੀ ,ਪਰ ਨਿਮਾਣਾ ਦਿਖਦਾ ਰਹਾਂ , ਔਕਾਤ ਵਿਚ ਦਾਤਾ ਰਖੀ ਤੇਜਪਾਲ | ਇੱਦਾ ਦਾ ਹੋਵੇ ਨਵਾਂ ਸਾਲ | ...........................ਤੇਜਪਾਲ
30 Dec 2010
ਧਰਤੀ ਦੀ ਹਿੱਕ ਨਾਲ ਲੱਗਕੇ ਜੋ ਵਿਚਾਰੇ ਸੋਂਦੇ , ਇਕ ਵਕ਼ਤ ਦੀ ਰੋਟੀ ਵੀ ਮੁਸ਼ਕਲ ਨਾਲ ਕਮਾਉਂਦੇ , ਓਹਨਾ ਨੂੰ ਮਿਲੇ ਹਰ ਵਕ਼ਤ ਦੀ ਰੋਟੀ ਦਾਲ | ਇੱਦਾ ਦਾ ਹੋਵੇ ਨਵਾਂ ਸਾਲ |
Wah Wah..Tejpal
Bahut hee sohne tarike naal Naven Saal layi duavan mangiyan ne tusin....keep writing & sharing
30 Dec 2010
ਬਹੁਤ ਸੋਹਨਾ ਲਿਖਿਆ ਏ ........ਤੇਜ ........ਬਹੁਤ ਸੋਹਣੇ ਵਿਚਾਰ ਲਿਖੇ ਨੇ ......ਲਿਖਦੇ ਰਹੋ .........
30 Dec 2010
bhut vadya likhya ji keep it up
30 Dec 2010
ley great going beerey
mein ta updates ch dekhi on Fb
das deya karo bai jado enna vadiya kuch likhde ho......sadde varge kojheyaan di jholi enni sohniya wishes payian.......bless you.....n happy new year once again
31 Dec 2010
bahut hi lajawaab likheya bai ji,,sachmuch rooh khush ho gyi padh ke.
jionde vassde rah..thankx for sharing
31 Dec 2010
ਬਹੁਤ ਖੂਬ ਤੇਜਪਾਲ ਜੀ ,,,, ਤੁਸੀਂ ਸਮਾਜਿਕ ਤੁਰਟੀਆਂ ਦੇ ਹੱਲ ਹੋਣ ਦੀ ਕਾਮਨਾ ਕੀਤੀ ਏ ,,,, ਕਾਬਿਲੇ--ਤਾਰੀਫ਼ ਹੈ ,,,, ਸ਼ੁਕਰੀਆ ,,,,,
ਬਹੁਤ ਖੂਬ ਤੇਜਪਾਲ ਜੀ ,,,, ਤੁਸੀਂ ਸਮਾਜਿਕ ਤੁਰਟੀਆਂ ਦੇ ਹੱਲ ਹੋਣ ਦੀ ਕਾਮਨਾ ਕੀਤੀ ਏ ,,,, ਕਾਬਿਲੇ--ਤਾਰੀਫ਼ ਹੈ ,,,, ਸ਼ੁਕਰੀਆ ,,,,,
Yoy may enter 30000 more characters.
31 Dec 2010
bahut khoob likheya ji tusin....
kamaal ee kar ditti....
too good.... Rabb karey sareyan da aun wala saal edan da ee hove te sarian dian wishes poorian hon !!!
31 Dec 2010
ਪਸੰਦ ਕਰਨ ਵਾਸਤੇ ਸਬ ਦਾ ਧੰਨਵਾਦ ..................................
31 Dec 2010