ਨੀਂ ਤੂੰ ਅੱਖ ਵਿਚ ਪਾਵੇਂ ਭੂਰੇ ਕੱਚ ਵਾਲੇ ਸ਼ੀਸੇ
ਦਿਲ ਵਿਚ ਹੀਰੇ ਕਿਉਂ ਨਾ ਪਾਉਂਦੀ ਪਿੰਡ ਵਾਲੇ
ਇਹ ਜੋ ਬੋਲਾਂ ਤੋਂ ਕਠੋਰ ਆਖੇਂ ਤਲੀਆਂ ਤੋਂ ਕੈੜੇ
ਲੀਕ ਸਫਰਾਂ ਦੀ ਉੱਤੇ ਬੜੇ ਚਲਦੇ ਸੁਖਾਲੇ
ਹੋਣ ਰੂਹਾਂ ਤੋਂ ਸਰੀਫ ਜਿਹੜੇ ਦਿੱਖ ਪੱਖੋ ਤਿੱਖੇ
ਜਿਹੜੇ ਦਿੱਖ ਤੋਂ ਸਰੀਫ ਹੁੰਦੇ ਦੋ ਮੂਹਾਂ ਵਾਲੇ
ਰੱਖੀਂ ਹਲਕੇ ਜੇ ਰੀਝ ਭਾਵੇਂ ਹੱਜ ਦੇ ਮਨੋਰਥਾਂ ਨੂੰ
ਵਹੰਗੀਆਂ ਬਹਾਨੇ ਇਹ ਤਾਂ ਛਾਲਿਆਂ ਨੂੰ ਕਾਹਲੇ
ਬਸ ਲਿਆਕਤਾਂ ਦੇ ਘਾਟੇ ਉਂਝ ਬੁੱਧੀਜੀਵੀ ਖਰੇ
ਦੇਣ ਕਿਤਾਬੀਆਂ ਦੇ ਵਾਂਗ ਬੜੇ ਸੋਚ ਕੇ ਹਵਾਲੇ
ਦਿਲ ਵਾਲਾ ਤੀਰ ਤੇ ਇਸ਼ਾਰਿਆਂ ਦੀ ਚਿੱਠੀ
ਸਿੱਧੀ ਕੋਠਿਆਂ ਤੋਂ ਕੋਠੇ ਨਾਹੀਂ ਦੇਰ ਨਾ ਘੁਟਾਲੇ
ਜੋਰਾਂ ਦੀਆਂ ਧੁੱਪਾਂ ਵਿੱਚ ਕਰੁੱਖੀਆਂ ਹਵਾਵਾਂ ਵਿੱਚ
ਜਦ ਮੀਂਹ ਪੈਣ ਵੱਡੇ ਭਰ ਚਲਦੇ ਦੁਨਾਲੇ
ਧਿਆਉਣ ਜੀਨੂੰ ਦਿਲੋਂ ਧਿਆਉਣ ਨਿਰੇ ਸੱਜਣਾਂ ਨੂੰ
ਹੋਣ ਰੋਜੇ ਜਾ ਨਰਾਤੇ ਭਾਵੇਂ ਹੋਣ ਪੋਹ ਪਾਲੇ
ਚੌਂਤਰੇ ਤੇ ਸੱਥਾਂ ਵਿੱਚ, ਅੱਡੇ ਤੇ ਦੁਕਾਨਾਂ ਵਿੱਚ,
ਮੋੜਾਂ ਉੱਤੇ ਖੜ੍ਹੇ ਕੀਤੇ ਖਾਲੀ ਗੱਡੇ ਦੇ ਦੁਆਲੇ
ਸਕੂਲਾਂ ਦੇ ਮੈਦਾਨਾਂ ਵਿੱਚ, ਮੜ੍ਹੀਆਂ ਮਸ਼ਾਨਾਂ ਵਿੱਚ
ਭਰ ਫਿਜਾ ਚ‘ ਹਕੀਕੀ ਦੀਵੇ ਰੌਣਕਾਂ ਦੇ ਬਾਲ੍ਹੇ
ਭਾਵੇਂ ਅੱਖਾਂ ਉੱਤੇ ਲਾ ਲੈ ਰੰਗੀਨੀਆਂ ਦੇ ਖੋਪੇ
ਭਾਵੇਂ ਦਿਲ ਚ ਵਸਾਲੈ ਫੋਕੇ ਸ਼ਹਿਰ ਦੇ ਵਿਖਾਵੇ
ਰੱਖੀਂ ਨਾ ਕੁੜੱਤਣਾ ਨਾ ਇਹਨਾਂ ਤਾਈਂ ਰੋਸੇ
ਡੋਲ ਵਿਸ ਦੇ ਭੰਡਾਰ ਡੋਲ ਖਾਰ ਦੇ ਪਿਆਲੇ
nin tun akkh vich paven bhure kacch vale sise
dil vich hire kiun na paundi pind vale
ih jo bolan ton kathor akhen talian ton kaire
leek shaparan di utte bare chalde sukhale
hon ruhan ton sharif jihare dikkh pakkhon tikkhe
jihare dikkh ton sharif hunde do muhan vale
rakkhin halake je reej bhaven hajj de manorathan nun
vahangian bahane eh tan chaalian nun kahale
bas liakatan de ghate unj buddhijivi khare
kitabiaan de vang den soch ke havale
dil vala teer te isharian di chitthi
siddhi kothian ton kothe na der na ghutale
joran dian dhuppan vicch karukkhian havavan vicch
jad meenh pain vadde bhar chalade dunale
dhiaun jinun dilon dhiaun nire sajjanan nun
hon roje ja narate bhaven hon poh paale
chauntare te satthan vicch, adde te dukanan vicch,
moran utte kharhe kite khali gadde de duale
sakoolan de maidanan vicch, marhian masanan vicch
bhar fija ch hakiki deeve raunakan de balhe
bhaven akkhan utte la lai ranginian de khope
bhaven dil ch vasalai foke sahir de vikave
rakkhin na kurattana na ihanan tain rose
dol vish de bhandar dol khar de piale