ਤੇਰੇ ਕੋਲ ਤਾਂ ਸਾਗਰ ਦਾ ਪਾਣੀ।ਫਿਰ ਵੀ ਪਿਆਸੀ ਜਿੰਦ ਨਿਮਾਣੀ।ਮੇਰੀ ਪਿਆਸ ਤਾਂ ਦੋ ਚਾਰ ਬੂੰਦਾਂ,ਤੂੰ ਸਿੱਖ ਬੈਠੀ ਲਾਜ਼ ਬਚਾਣੀ।ਤੇਰੀ ਤਪਸ਼ ਨਿਰੀ ਨਿੱਘ ਇਲਾਹੀ,ਅਗ਼ਨ ਮੇਰੀ ਭਾਂਬੜ ਬਣ ਜਾਣੀ। ਸਾਗਰ ਤੱਕ ਸਿਰਫ਼ ਵਜ਼ੂਦ ਸੀ ਮੇਰਾ,ਰਲ ਤੇਰੇ ਵਿੱਚ ਅਲ੍ਹਖ ਮੁਕਾਣੀ।ਜੇ ਫਿਰ ਦਿਸਾਂ ਪ੍ਰੀਤ ਨਹੀਂ ਸੱਚੀ,ਇਸ਼ਕ ਤੇਰੇ ਨੂੰ ਲੀਕ ਨਹੀਂ ਲਾਣੀ।..........