Punjabi Poetry
 View Forum
 Create New Topic
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਸੌਖਾ ਨਹੀਂ ਸੀ

IK WRITING JO MAIN TE NI LIKHI PAR MERE DIL DE BAHUT CLOSE AA.....OHI SHARE KAR RAHI AA.....DUKH AANDA PAD K KI KIWE HAR PAIR TE EXPLOITATION AA IK KUDI LI.....



ਸੌਖਾ ਈ ਸੀ ਤੇਰੇ ਲਈ ਤਾਂ
100 ਰੁਪਈਏ ਮੇਰੀ ਮੁੱਠੀ ਚ ਘੁੱਟ
ਖ਼ੁਦ ਨੂੰ
ਮੇਰਾ ਮਾਲਕ ਸਮਝ
ਪੂਰਤੀ ਕਰ ਲੈਣੀ ਆਪਣੀ ਹਵਸ ਦੀ |

ਹਾਂ ਪਰ ਮੇਰੇ ਲਈ ਸੌਖਾ ਨਹੀਂ ਸੀ
ਪਿਓ ਦੀ ਮੌਤ ਪਿੱਛੋ
ਆਨੀਂ-ਬਹਾਨੀਂ ਘਰੇ ਆਉਂਦੇ
ਮੈਨੂੰ ਤਾੜਦੇ ਸਰਪੰਚ ਅੱਗੇ
ਨਿਰਵਸਤਰ ਹੋਣਾ
ਤਾਂ ਜੋ ਬਾਪੂ ਦੀ
ਪੈਨਸ਼ਨ ਆਉਂਦੀ ਹੋਵੇ |

ਮੇਰੇ ਲਈ ਸੌਖਾ ਨਹੀਂ ਸੀ
ਆਪਣੇ
ਸ਼ਰਾਬੀ ਭਰਾ ਦਿਆਂ ਦੋਸਤਾਂ ਅੱਗੇ
ਹੱਸ ਕੇ ਨਮਕੀਨ ਪਰੋਸਣੀ
ਤਾਂ ਜੋ ਘਰੇ
ਆਟਾ ਪੂਰਾ ਪੈ ਜਾਵੇ |

ਮੇਰੇ ਲਈ ਸੌਖਾ ਨਹੀਂ ਸੀ
ਦਾਦੇ ਦੀ ਉਮਰ ਦੇ ਪਾਠੀ ਨੂੰ
ਆਪਣੀ ਮਨ-ਆਈ ਕਰਨ ਦੇਣਾ
ਲੱਸੀ ਦੇ ਇੱਕ ਡੋਲੂ ਪਿੱਛੇ |

ਮੇਰੇ ਲਈ ਸੌਖਾ ਨਹੀਂ ਸੀ
ਸਕੂਲ ਚ ਮਾਸਟਰ ਦੇ
ਕੱਲਿਆਂ ਲੈਬ ਚ ਬੁਲਾਉਣ ਤੇ
ਚੁੱਪ ਚਾਪ ਤੁਰ ਜਾਣਾ
“ਫ਼ੇਲ” ਹੋਣ ਦੀਆਂ
ਧਮਕੀਆਂ ਤੋਂ ਡਰ |

ਮੇਰੇ ਲਈ ਸੌਖਾ ਨਹੀਂ ਸੀ
ਆਪਣੇ ਮਹਿਬੂਬ ਅੱਗੇ
ਵਿਛ ਜਾਣਾ
ਰਿਸ਼ਤਾ ਬਣਾਈ ਰਖਣ ਦੀ ਸ਼ਰਤ ਵਜੋਂ |

ਜਦੋਂ ਇਹ ਸਭ
ਸਹਿ ਸਕਦੀ ਆਂ ਮੈਂ
ਤਾਂ 100 ਰੁਪਈਆਂ ਪਿੱਛੇ
ਤੇਰੀ ਵਹਿਸ਼ੀਪੁਣਾ ਕਿਓਂ ਨਹੀਂ ?

ਆਖਿਰ !
ਅਜਨਬੀਆਂ ਦੀ ਦਿੱਤੀ ਸੱਟ
ਦਰਦ ਘੱਟ ਤਾਂ ਦਿੰਦੀ ਐ |

 

03 Aug 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Cry

04 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੌਖਾ ਨਹੀਂ ਇਹੋ ਜਿਹਾ ਮਾਰਮਿਕ ਕਾਵਿ ਟੋਟਾ ਲਿਖਣਾ | 
ਅਮਨਦੀਪ ਜੀ, ਜੈਸੀ ਲਿਖਤ ਵੈਸਾ ਹੀ ਆਪਦਾ ਨਿਸ਼ਬ੍ਦ ਕਮੇਂਟ, ਮੇਰਾ ਵੀ ਇਹੀ ਐ |

ਸੌਖਾ ਨਹੀਂ ਇਹੋ ਜਿਹਾ ਮਾਰਮਿਕ ਕਾਵਿ ਟੋਟਾ ਲਿਖਣਾ | 


ਅਮਨਦੀਪ ਜੀ, ਜੈਸੀ ਲਿਖਤ, ਵੈਸਾ ਹੀ ਆਪਦਾ ਨਿਸ਼ਬਦ ਕਮੇਂਟ, ਮੇਰਾ ਵੀ ਇਹੀ ਐ |

 

Thnx for sharing Navi Ji |

 

God Bless !

 

 

04 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਨਵੀ ਜੀ ਤੁਹਾਡੀ ਇਹ ਦਿੱਲ ਨੂੰ ਪਸੀਜਣ ਵਾਲੀ ਰਚਨਾ ਪੜ ਕੇ ਮੈਨੂੰ ਵੀ ਅਪਣੀ ਕਵਿਤਾ ਦੀਆਂ ਕੁਝ ਸਤਰਾਂ ਯਾਦ ਆ ਗਈਆਂ



ਹਰ ਆਦਮ ਜੜਿਆ ਪਿਆ
ਵਿਚ ਕਾਮ ਦੀਆਂ ਮੇਖਾਂ
ਉਸ ਦੇ ਇਸ ਅਕਸ ਨੂੰ
ਮੈਂ ਕਹਿੜੈ ਸ਼ੀਸ਼ੇ ਦੇ ਵਿਚ ਵੇਖਾਂ

ਵੇਖ ਕੇ ਬੇਬਸ ਹੋੲੀ ਨਾਰ ਨੂੰ
ਭੁੱਲ ਜਾਵੇ ਉਸ ਦੇ ਸਤਿਕਾਰ ਨੂੰ
ਮੰਨ ਦੇ ਹੈਵਾਨ ਹੋੲੇ ਸਮੁੰਦਰ ਵਿਚ
ਕਾਮ ਦੀਆਂ ਲਹਿਰਾ ਫਿਰ
ਇੰਝ ਦੋੜਦੀਆਂ ਨੇ
ਜਿਵੇਂ ਗਿਧਾਂ ਕਿਸੇ ਸੱਜਰੀ
ਪਈ ਲਾਸ਼ ਨੂੰ ਟੋਲਦੀਆਂ ਨੇ

04 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut khoob aakhya tusi sanjeev g.....

 

gidha te fer changiya ne eho je insaana to kam se kam laash hi nochdiya ne....

 

kalli te bebas kudi vekh insaan te ohnu jiyundi nu hi noch noch kha janda aa.....

 

par os parmatma de ghar es gal di kadi maafi na mile eho je insaana nu.....

 

rabba maaf kari eh badd duya den li.....

04 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

thanx for giving comments aman g.....mera v dil eda hi ronda aa eh sab dekh k.....

 

and jagjit sir bht bht shukriya

04 Aug 2014

Reply