ਉਹ ਦਿਨ ਅੱਜ ਵੀ ਯਾਦ ਨੇ, ਅਸੀਂ ਸਾਂ ਅਣਜਾਣੇ।ਜਾਂ ਤੁਰ ਪਏ ਇੱਕ ਮੰਜ਼ਿਲੇ,ਲਗੇ ਰਸਤੇ ਪਹਿਚਾਣੇ।ਅਸੀਂ ਮੂੰਹ ਮੰਜ਼ਿਲ ਦਾ ਤੱਕਿਆ ਤੱਕਦੇ ਹੀ ਰਹਿ ਗਏ,ਅਸੀਂ ਮੁੜ ਪਿਛੇ ਨਾ ਵੇਖਿਆ,ਬਣ ਸਫ਼ਰੀ ਦੀਵਾਨੇ।ਇੱਕ ਇੱਕ ਕਰਦਿਆਂ ਲੰਘ ਗਏ ਉਮਰਾਂ ਦੇ ਕਾਫ਼ਲੇ,ਇੱਕ ਪਲ ਰਹਿ ਨਾ ਸਕਦੇ ਟਿਕ ਪਾਗਲ ਮਸਤਾਨੇ।ਹੱਸਦੇ ਰੁੱਸਦੇ ਮੰਨਦੇ ਪਰ ਉਹ ਆਨੰਦ ਵਿੱਚ ਰਹਿੰਦੇ,ਮਾਣ ਮੱਤੇ ਹਮਦਰਦ ਲੋਕ ਹੋਣ,ਸਮਰਪਿਤ ਪ੍ਰਵਾਨੇ।ਆਸ ਜਗਾਈ ਇੱਕ ਕਿਰਨ ਪੱਲਦੀ ਦੋਹਾਂ ਦੇ ਹੱਥੀਂ,ਨਾਲ ਸਵਾਸਾਂ ਸਾਂਝ ਉਨ,ਸ਼ਬਦ ਹਿਰਦੇ ਵਸਾਉਣੇ।
ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ