|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਉਹ ਪੰਜਾਬੀ ਨੇ...... (Harjit) |
ਸਾਹਿਤਕ ਨਾਮ: ਬਾਬਾ ਨਜਮੀ
ਅਜੋਕਾ ਨਿਵਾਸ: ਲਾਹੌਰ, ਪਾਕਿਸਤਾਨ
‘ਵਾਰਸ’ ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਦੇ।
ਕਿਸਰਾਂ ਆਖਾਂ ਮਾਂ ਬੋਲੀ ਦੇ ‘ਬਰਖ਼ੁਦਾਰ’ ਪੰਜਾਬੀ ਨੇ।
ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ,
ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ।
ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ,
ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ।
ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ,
ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ।
ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ,
ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ।
ਖ਼ਵਾਜਾ ‘ਫ਼ਰੀਦ’, ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ,
ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ।
ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ,
‘ਬਾਬਾ ਨਜਮੀ’ ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ।
|
|
16 Jul 2011
|
|
|
|
|
'ਬਾਬਾ ਨਜਮੀ’ ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ।
ਵਾਹ ਉਏ ਬਾਬਾ ਨਜ਼ਮੀ.....ਝਾੜ ਦੇ ਧੂੜ ਸਾਰੇ ਪਖੰਡੀਆਂ ਦੀ...ਦਿਲ ਖੁਸ਼ ਕਰਤਾ 22G..!!
|
|
16 Jul 2011
|
|
|
|
|
ਸਦਕੇ ....ਆ ਬਾਬਾ ਨਜਮੀ ਸਾਹਿਬ ਤੁਹਾਡੇ..... ਤੇ ਸਲਾਮ ਏ ਤੁਹਾਡੀ ਸੋਚ ਤੇ ਕਲਮ ਨੂੰ ........
ਪੜ ਲੋ , ਕੁਝ ਸਿਖ ਲੋ , ਸਮਝੋ ਰਮਜਾਂ ਕਿਸੇ ਖੁਆਬ ਜਿਹੀਆਂ ,
ਨਾ ਹੁਸਨ, ਜਵਾਨੀ, ਬਹਾਰਾਂ-ਮੌਜਾਂ ,ਰੰਗਲੇ ਪੰਜਾਬ ਜਿਹੀਆਂ |
ਜੱਸ
ਸਦਕੇ ....ਆ ਬਾਬਾ ਨਜਮੀ ਸਾਹਿਬ ਤੁਹਾਡੇ..... ਤੇ ਸਲਾਮ ਏ ਤੁਹਾਡੀ ਸੋਚ ਤੇ ਕਲਮ ਨੂੰ ........
ਪੜ ਲੋ , ਕੁਝ ਸਿਖ ਲੋ , ਸਮਝੋ ਰਮਜਾਂ ਕਿਸੇ ਖੁਆਬ ਜਿਹੀਆਂ ,
ਨਾ ਹੁਸਨ, ਜਵਾਨੀ, ਬਹਾਰਾਂ-ਮੌਜਾਂ ,ਰੰਗਲੇ ਪੰਜਾਬ ਜਿਹੀਆਂ |
ਜੱਸ
|
|
16 Jul 2011
|
|
|
|
|
ਬਾਬਾ ਨਜਮੀ ਜੀ ਨੂੰ ਲਖ-ਲਖ ਵਾਰ ਪ੍ਰਣਾਮ........'ਤੇ ਹਰਜੀਤ ਜੀ ਤੁਹਾਡਾ ਸ਼ੁਕ੍ਰਿਯਾ ਜੀ punjabizm ਤੇ ਬਾ-ਮਿਸਾਲ ਨਜ਼ਮ ਸਾਂਝੀ ਕਰਨ ਲਈ
|
|
17 Jul 2011
|
|
|
|
|
|
|
|
|
|
|
|
|
|
 |
 |
 |
|
|
|