ਘੁੱਪ ਕਾਲੀਆਂ ਰਾਤਾਂ, ਲਖਾਂ ਤਾਰੇਆਂ ਦੀ ਛੱਤ ਹੇਠ. ਖੁੱਲੇ ਵੇਹੜੇ ਵਿਚ ਡਿਠਾ ਹੁੰਦਾ ਸਾਡਾ ਮੰਝਾ ਸੀ, ਕੁਛ ਵੀ ਕਹੋ, ਓਹ ਵੇਲਾ ਬੜਾ ਚੰਗਾ ਸੀ. ਗਰਮੀਆਂ ਦੇ ਵਿਚ ਪੱਖਾ ਦਾਤੀ ਵਾਲਾ ਚੱਲਦਾ, ਮੁਹਰੇ ਵਾਲਾ ਮੰਝਾ ਹਰ ਕੋਈ ਭੱਜ ਮਲਦਾ. ਫਿਰ ਜਾਂਦੀ ਜਦ ਬਿਜਲੀ ਤਾਂ ਲੱਗ ਜਾਂਦਾ ਮੰਦਾ ਸੀ, ਕੁਛ ਵੀ ਕਹੋ, ਓਹ ਵੇਲਾ ਬੜਾ ਚੰਗਾ ਸੀ. ਪੱਖੀ ਝੱਲਦੇ ਝੱਲਦੇ ਆਪੇ ਨੀਦ ਆ ਜਾਂਦੀ ਸੀ, ਮੱਛਰਾਂ ਦੀ ਭੀੰ ਭੀੰ ਕੰਨ ਬੜੇ ਖਾਂਦੀ ਸੀ, ਮੱਛਰਾਂ ਦੇ ਨਾਲ ਹੁੰਦਾ ਸਾਡਾ ਬੜਾ ਦੰਗਾ ਸੀ, ਪਰ, ਕੁਛ ਵੀ ਕਹੋ, ਓਹ ਵੇਲਾ ਬੜਾ ਚੰਗਾ ਸੀ. ਅੱਜ ਕੋਈ ਮੱਛਰ, ਕੋਈ ਮੱਖੀ ਨਹੀ ਸਤੋਉਂਦੀ ਹੈ, A.C ਵਾਲੇ ਕਮਰੇ ਚ ਵੀ ਨੀਦ ਨਹੀ ਆਉਂਦੀ ਹੈ. ਬੇੱਡ ਨਾਲੋ ਪਿਆਰਾ ਓਹੋ ਬਾਨ ਵਾਲਾ ਮੰਝਾ ਸੀ. ਕੁਛ ਵੀ ਕਹੋ, ਓਹ ਵੇਲਾ ਬੜਾ ਚੰਗਾ ਸੀ.
|