|
 |
 |
 |
|
|
Home > Communities > Punjabi Poetry > Forum > messages |
|
|
|
|
|
ਊਣਾ ਮਨ |
ਮਨ ਵੀ ਕੈਸਾ ਖੂਹ ਹੈ ਜਿੰਨਾ ਭਰਾਂ ਓਨਾ ਹੋਰ ਖਾਲੀ ਹੁੰਦਾ ਹੈ ਨਾ ਇਹ ਚੀਜ਼ਾਂ ਨਾਲ ਭਰਦਾ ਨਾ ਖਾਹਸ਼ਾਂ ਨਾਲ ਇਸ ਨੂੰ ਭਰੇ ਬਗੈਰ ਕਿਵੇਂ ਆਵਾਂ ਤੇਰੇ ਕੋਲ
ਕੀ ਇਸ ਨੂੰ ਲੰਘ ਆਵਾਂ ਟੱਪ ਆਵਾਂ ਕੀ ਇਸ ਨੂੰ ਰਹਿਣ ਦੇਵਾਂ ਇਵੇਂ ਹੀ ਖਾਲੀ ਖਾਲੀ
ਮੇਰੇ ਊਣੇ ਮਨ ਨਾਲ ਮੈਨੂੰ ਕੀ ਤੂੰ ਕਬੂਲ ਕਰ ਲਵੇਂਗਾ
ਸ਼ਮੀਲ
|
|
02 Jan 2013
|
|
|
|
ਇਹ ਅਜਿਹੇ ਸਾਧਕ ਦੇ ਮਨ ਦਾ ਸੰਬੋਧਨ ਹੈ, ਜਿਹੜਾ ਅਜੇ ਖਾਹਸ਼ਾਂ ਦੀ ਪੀੜ ਤੋਂ ਮੁਕਤ ਨਹੀਂ ਹੋਇਆ। ਉਹ ਇਸ ਪੀੜ ਤੋਂ ਮੁਕਤ ਹੋਣ ਲਈ ਬਿਹਬਲ ਹੈ। ਖਾਹਸ਼ਾਂ ਦੀ ਅਜਿਹੀ ਪੀੜ ਤੋਂ ਇਨਸਾਨ ਨੂੰ ਛੁਟਕਾਰਾ ਉਦੋਂ ਮਿਲਦਾ ਹੈ, ਜਦੋਂ ਇਹ ਉਸ ਨੂੰ ਛੋਟੀਆਂ ਲੱਗਣ ਲੱਗ ਜਾਂਦੀਆਂ ਹਨ। ਜਿਵੇਂ ਵੱਡੇ ਹੋਕੇ ਸਾਨੂੰ ਲੌਲੀਪੌਪ ਖਿੱਚ ਨਹੀਂ ਪਾਉਂਦਾ। ਅਸੀਂ ਖਾਹਸ਼ਾਂ ਤੋਂ ਵੀ ਵੱਡੇ ਹੀ ਹੁੰਦੇ ਹਾਂ। ਪਹਿਲੇ ਦੋ ਪੈਰੇ ਇਸ ਕਸ਼ਮਕਸ਼ ਦਾ ਬਿਆਨ ਹੈ। ਆਖਰੀ ਦੋ ਲਾਈਨਾਂ ਉਸ ਅਵਸਥਾ ਦਾ ਬਿਆਨ ਹੈ, ਜਦੋਂ ਬਿਹਬਲ ਅਤੇ ਬੇਚੈਨ ਇਨਸਾਨ ਪੂਰਨ ਤੌਰ ਤੇ ਆਤਮ ਸਪਰਪਣ ਕਰਦਾ ਹੈ। ਮੈਂ ਇਹ ਅਨੁਭਵ ਕੀਤਾ ਹੈ ਕਿ ਆਤਮ ਸਪਰਪਣ ਇਨਸਾਨ ਦੇ ਅੰਦਰ ਇਕ ਕਰਾਂਤੀ ਲਿਆਉਂਦਾ ਹੈ। ਸਪਰਪਣ ਕਰਨ ਵਾਲੇ ਕਬੂਲ ਹੀ ਨਹੀਂ ਹੁੰਦੇ ਬਲਕਿ ਪੂਰਨ ਵੀ ਹੁੰਦੇ ਹਨ। ਸਪਰਪਣ ਦਾ ਅਸਰ ਚਮਤਕਾਰੀ ਹੈ। ਅਸੀਂ ਐਵੇਂ ਇਸ ਤੋਂ ਡਰਦੇ ਹਾਂ। ਸ਼ਮੀਲ
|
|
02 Jan 2013
|
|
|
|
ਖੂਬਸੂਰਤ ਸਾਂਝ......tfs.....ਬਿੱਟੂ ਜੀ.....
|
|
03 Jan 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|