|
 |
 |
 |
|
|
Home > Communities > Punjabi Poetry > Forum > messages |
|
|
|
|
|
........... |
ਬੜਾ ਕੁੱਝ ਹੋਣਾ ਬਾਕੀ ਹੈ।
ਅਜੇ ਤਾਂ
ਬਿੱਲੀਆਂ ਦੇ ਰਸਤਾ ਕੱਟਣਨਾਲ
ਹੋਏ ਨੁਕਸਾਨ ਦਾ
ਜਾਇਜਾ ਲੈਣ ਲਈ
ਕਮਿਸ਼ਨ ਵੀ ਗਠਿਤ ਨਹੀਂ ਹਇਆ।
ਅਜੇ ਤਾਂ
ਯਸ਼ੋਦਾ ਬੇਨ ਨੇ
ਛਪੰਜਾ ਇੰਚ ਚੌੜੀ ਛਾਤੀ ਤੇ
ਨਾਮਰਦ ਹੋਣ ਦਾ
ਠੱਪਾ ਲਾਉਣਾ ਹੈ।
ਅਜੇ ਤਾਂ
ਮਨਮੋਹਨ ਸਿੰਘ ਨੇ
ਗਾਂਧੀਆਂ ਦੇ ਲਾਣੇ ਤੇ
ਬੰਧੂਆ ਮਜ਼ਦੂਰੀ ਦਾ ਦੋਸ਼ ਲਾਉਣਾ ਹੈ।
ਅਜੇ ਤਾਂ
ਖਾਕੀ ਵਰਦੀ ਨੇ
ਸਕੀ ਧੀ ਨਾਲ ਹੋਏ ਬਲਾਤਕਾਰ ਦੀ
ਰਪਟ ਲਿਖਣ ਲੱਗਿਆਂ
ਹੰਢਾਉਣੀ ਹੈ
ਪਿਤਾ ਹੋਣ ਦੀ ਚੀਸ।
ਅਜੇ ਤਾਂ ਬਾਦਲਾਂ ਦੀ
ਚੌਥੀ ਪੀੜ੍ਹੀ ਨੇ
ਘੁੱਟਣਾ ਹੈ ਗਲ਼ਾ
ਤੀਸਰੀ ਪੀੜ੍ਹੀ ਦਾ
ਚਿੱਟੇ ਦੀ ਤੋਟ ਵਿੱਚ।
ਅਜੇ ਤਾਂ
ਗੁਰੂਦੁਆਰੇ ਦੇ ਸਪੀਕਰ ਵਿੱਚੋਂ
ਇਨਕਲਾਬ-ਜ਼ਿੰਦਾਬਾਦ ਦਾ
ਨਾਅਰਾ ਵੀ ਨਹੀਂ ਗੂੰਜਿਆ।
ਅਜੇ ਤਾਂ
ਸਿਰਜਣਹਾਰੇ ਹੱਥਾਂ ਨੇ
ਸੁਪਨਮਈ ਸੰਸਾਰ ਦੀ
ਤਸਵੀਰ ਵੀ ਨਹੀਂ ਸਿਰਜੀ।
ਅਜੇ ਤਾਂ
ਬੁੱਢੀਆਂ ਨਿਗਾਹਾਂ ਨੂੰ
ਪ੍ਰਦੇਸ ਗਏ ਪੁੱਤਦਾ
ਝਉਲਾ ਪੈਣੋਂ ਵੀ ਨਹੀਂ ਹਟਿਆ।
ਅਜੇ ਤਾਂ
ਸਾਡੀਆਂ ਵਿਧਵਾਵਾਂ ਦੇ
ਸੁਹਾਗ ਜੋੜੇ ਦੇ
ਸਿਤਾਰੇ ਵੀ ਨਹੀਂ ਲੱਥੇ।
ਅਜੇ ਤਾਂ
ਸਾਡੇ ਸੂਖਮ ਪੈਰਾਂ ਨੇ
ਅੰਗਿਆਰਾਂ ਦਾ
ਚੁੰਮਣ ਵੀ ਨਹੀਂ ਲਿਆ।
ਅਜੇ ਤਾਂ
ਸਾਡੇ ਸਬਰ ਦੇ ਪਿਆਲੇ ਦਾ
ਤਲ਼ਾ ਵੀ ਨਹੀਂ ਢੱਕਿਆ ਗਿਆ।
ਅਜੇ ਤਾਂ
ਕੁੱਝ ਵੀ ਨਹੀਂ ਹੋਇਆ
ਬੜਾ ਕੁੱਝ ਹੋਣਾ ਬਾਕੀ ਹੈ।
#ਗੱਗਬਾਣੀ
|
|
03 Apr 2015
|
|
|
|
surjit rocks
tfs bittu ji
|
|
03 Apr 2015
|
|
|
|
ਬਹੁਤ ਈ ਸੋਹਣੀ ਕਿਰਤ ਸਾਂਝੀ ਕੀਤੀ ਐ ਬਿੱਟੂ ਬਾਈ ਜੀ | ਇੰਨਾਂ ਕੁਝ ਹੋਣ ਤੇ ਅਜੇ ਹੋਰ ਵੀ ਬਾਕੀ ਐ ? - ਬਸ ਇਸ ਤੋਂ ਈ ਡਰ ਜਿਹਾ ਲੱਗਦਾ ਜੀ |
ਰੱਬ ਰਾਖਾ |
ਬਹੁਤ ਈ ਸੋਹਣੀ ਕਿਰਤ ਸਾਂਝੀ ਕੀਤੀ ਐ, ਬਿੱਟੂ ਬਾਈ ਜੀ | ਇੰਨਾਂ ਕੁਝ ਹੋਣ ਤੇ ਅਜੇ ਹੋਰ ਵੀ ਬਾਕੀ ਐ ? - ਬਸ ਇਸ ਤੋਂ ਈ ਡਰ ਜਿਹਾ ਲੱਗਦਾ ਜੀ |
ਰੱਬ ਰਾਖਾ |
|
|
07 Apr 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|