ਉਸ ਚੇਹਰੇ ਨੇ ਅੱਜ ਪੁੱਛਿਆਂ ਸਾਡੇ ਦਿਲ ਦਾ ਹਾਲ
ਹੋਇਆ ਹੱਲ ਅੱਜ ਜੋ ਸੀ ਸਾਡੇ ਦਿਲ ਚ ਸਵਾਲ
ਨਜ਼ਰਾ ਮਿਲੀਆ, ਨਜ਼ਰਾ ਚ ਹੀ ਇੱਕ ਦੂਜੇ ਦੇ ਕਰੀਬ ਹੋਏ
ਇਹਨਾ ਸੋਚਾ ਚ ਰਾਤਾਂ ਦੇ ਸੁਪਨੇ ਵੀ ਅਜ਼ੀਬ ਹੋਏ
ਇੱਕ ਉਹੀ ਸਮਝਿਆ, ਸਾਡੇ ਜ਼ਜਬਾਤਾ ਨੂੰ
ਹੁਣ ਉਡੀਕ ਰਹੇ ਆਂ ਹੋਣ ਵਾਲੀਆ ਮੁਲਾਕਾਤਾ ਨੂੰ
ਨਾ ਦਰਸ਼ ਦੇਵੇ ਉਹ ਚਿਹਰਾ, ਤਾਂ ਇੱਕ ਦਿਨ ਵੀ ਲੱਗਦਾ ਸਾਲ
ਉਸ ਚੇਹਰੇ ਨੇ ਅੱਜ ਪੁੱਛਿਆਂ ਸਾਡੇ ਦਿਲ ਦਾ ਹਾਲ
ਹੋਇਆ ਹੱਲ ਅੱਜ ਜੋ ਸੀ ਸਾਡੇ ਦਿਲ ਚ ਸਵਾਲ
ਸੋਚਿਆ ਨਹੀ ਸੀ ਸਾਡੀ ਸਾਦਗੀ ਵੀ ਕਿਸੇ ਨੂੰ ਪਸੰਦ ਆਏਗੀ
ਸਿੱਧੀਆ ਸਾਧੀਆ ਗੱਲਾਂ ,ਜੁਬਾਨ ਸਾਡੀ ਕਿਸੇ ਨੂੰ ਹਸਾਏਗੀ
ਖੁਸ਼ ਤਾਂ ਹੁੰਦੇ ਸੀ ,ਪਰ ਦੂਜਿਆ ਨੂੰ ਖੁਸ਼ ਦੇਖ ਕੇ
ਹੁਣ ਖੁਸ਼ ਹੁੰਦੇ ਆ ਇੱਕ ਦੂਜੇ ਨੂੰ ਖੁਸ਼ ਦੇਖ ਕੇ
ਕੀ ,ਕਿਵੇ ਤੇ ਕਿਉ ਹੋਇਆ,ਅਸੀ ਸਮਝ ਨਾ ਪਾਏ
ਬਣ ਕੇ ਰਹਿ ਅਸੀ ਹੁਣ ਇੱਕ ਦੂਜੇ ਲਈ ਹਮਸਾਏ
ਪਹਿਲਾ ਸੀ ਥੌੜਾ ਪਿਆਰ ਦੀਆ ਅਰਸ਼ ਨੂੰ ,ਹੁਣ ਰੱਬ ਨੇ ਵੀ ਕਰ ਦਿੱਤੀ ਕਮਾਲ
ਉਸ ਚੇਹਰੇ ਨੇ ਅੱਜ ਪੁੱਛਿਆਂ ਸਾਡੇ ਦਿਲ ਦਾ ਹਾਲ
ਹੋਇਆ ਹੱਲ ਅੱਜ ਜੋ ਸੀ ਸਾਡੇ ਦਿਲ ਚ ਸਵਾਲ