|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਸਮੁੰਦਰ |
ਸਮੁੰਦਰ - ਦਲਵੀਰ ਦਿਲ ਨਿੱਜਰ.
ਡੁੱਬਿਆਂ ਹਾਂ ਕਿਨਾਰੇ ਤੇ ਸਮੁੰਦਰ ਸਾਰਾ ਤੱਰ ਕੇ ਹੱਸਿਆ ਹਾਂ ਦੁਨੀਆਂ ਲਈ ਤਸੀਹੇ ਜ਼ਰ ਜ਼ਰ ਕੇ ਆਪਣੇ ਲਈ ਤਾਂ ਕਦੇ, ਜੀਅ ਕੇ ਦੇਖਿਆ ਨਾ
ਜੀਅ ਰਿਹਾ ਲੋਕਾਂ ਲਈ, ਦੇਖੋ ਮਰ ਮਰ ਕੇ ਵਕਤ ਆਉਣ ਤੇ ਉੱਡ ਗਏ ਜਾਂ ਮਰ ਗਏ ਨੇ ਰੱਖਦਾ ਸੀ ਜੁੰਗਨਆਂ ਤੇ ਤਿੱਤਲੀਆਂ ਫੜ ਫੜ ਕੇ ਖੁਸ਼ੀਆਂ ਬਹੁਤ ਹੀ ਆਈਆਂ ਰੱਖੀਆਂ ਗਈਆਂ ਨਾ ਰੱਖਿਆ ਹੈ ਗਮਾਂ ਨੂੰ ਦਿਲ ਅੰਦਰ ਜੜ ਜੜ ਕੇ ਜੀਵਨ ਵਾਲੇ ਰਾਹ ਜਿਸ ਮੋੜ ਤੋਂ ਭਟਕਿਆ ਸੀ ਲੱਖਾਂ ਵਾਰੀ ਦੇਖਿਆ ਮੋੜ ਉੱਤੇ ਖੜ ਖੜ ਕੇ ਧਰਮ ਦੇ ਰਾਹ ਤੋਂ ਖ਼ਲਕਤ ਲੱਗਦਾ ਭਟਕ ਗਈ ਲ਼ੱਭਦੀ ਕੀ ਧਰਮ ਅਸਥਾਨਾਂ ਅੰਦਰ ਵੜ ਵੜ ਕੇ ਆਖਿਰ ਤੱਕ ਰੁੱਖਾਂ ਨੇ ਵੱਧਦੇ ਫੁੱਲਦੇ ਰਹਿਣਾ ਏ ਲੱਖ ਵਾਰੀ ਆਉਣ ਫੁੱਲ ਪੱਤੇ ਝੜ ਝੜ ਕੇ ਜੀਵਨ ਜਾਂਚ ਵੀ ਉਮਰ ਨਾਲ ਹੀ ਆਉਂਦੀ ਏ ਦੁੱਧ ਮਲਾਈ ਲੈ ਆਉਂਦਾ ਆਖਿਰ ਕੜ ਕੜ ਕੇ ਦਿਲ ਨੂੰ ਕਿਸਨੇ ਜਿੱਤਿਆ ਜਾਂ ਫਿਰ ਹਾਰਿਆ ਏ ਲੱਖ ਵਾਰੀ ਕੋਈ ਦੇਖੇ ਵਿੱਚ ਥਲਾਂ ਸੜ ਸੜ ਕੇ ਐਟਮੀ ਬੰਬਾਂ ਨਾਲ ਨਾ, ਅਮਨ ਕਦੇ ਵੀ ਆਵੇਗਾ ਲੱਖਾਂ ਵਾਰੀ ਦੇਖ ਲਿਆ ਦੁਨੀਆਂ ਨੇ ਲੜ ਲੜ ਕੇ ਅਮਲਾਂ ਬਾਝੋਂ ਜੀਵਨ ਸੱਖਣਾ ਰਹਿ ਹੀ ਜਾਂਦਾ ਏ ਲੱਖਾਂ ਵਾਰੀ ਲੱਖ ਕਿਤਾਬਾਂ ਦੇਖੋ ਲਵੋਂ ਪੜ ਪੜ ਕੇ ਜ਼ੁਲਮ ਦਾ ਸੂਰਜ ਆਖਿਰਕਾਰ ਡੁੱਬ ਹੀ ਜਾਂਦਾ ਏ ਹਿਟਲਰ ਅਤੇ ਸਿੰਕਦਰਾਂ ਦੇਖ ਲਿਆ ਚੜ ਚੜ ਕੇ ਅਕਲਾਂ ਦੇ ਸੌਦਾਗਰਾਂ ਨੂੰ ਰੌਸ਼ਨੀ ਤੋਂ ਨਫ਼ਰਤ ਸੀ ਜੀਅ ਰਿਹਾਂ ਫਿਰ ਵੀ ਹਨੇਰਾ ਕਰ ਕਰ ਕੇ ਸਮੁੰਦਰਾਂ ਦੇ ਸੀਨਿਆਂ ਤੇ ਕੀ ਠੱਲ੍ਹਣਗੇ ਉਹ ਬੇੜੀਆਂ ਕਿਨਾਰਿਆਂ ਤੋਂ ਮੁੜੇ ਜੋ ਤੂਫ਼ਾਨਾਂ ਤੋਂ ਡਰ ਡਰ ਕੇ ਖੁਸ਼ੀਆਂ ਅਤੇ ਗ਼ਮੀਆਂ ਚ’ ਅਰਮਾਨ ਦਬਾਏ ਜਾਂਦੇ ਨਹੀਂ ਜ਼ਜਬਾਤ ਮਚਲ ਜਾਂਦੇ ਆਖਿਰ ਨੂੰ ਭਰ ਭਰ ਕੇ ਸਾਹਾਂ ਵਾਲੇ ਭੌਰ ਨੇ ਇੱਕ ਦਿਨ ਉੱਡ ਹੀ ਜਾਣਾ ਏ ਭਾਵੇਂ ਰੱਖ ਲੈ ‘ਨਿੱਜਰਾ’ ਸ਼ੀਸਿਆਂ ਵਿੱਚ ਜੜ ਜੜ ਕੇ
|
|
01 Aug 2012
|
|
|
|
|
ਬੜੀ ਦੇਰ ਮਗਰੋ ਵਧੀਆ ਰਚਨਾ ਪੜਨ ਨੂ ਮਿਲੀ, ਬਹੁਤ ਵਧੀਆ.. ਬਹੁਤ ਵਾਰ ਪੜੀ ਇਹ ਰਚਨਾ ..
|
|
01 Aug 2012
|
|
|
|
|
bahut vdia ..har line meaningful hai ...superb .tfs.!!
|
|
02 Aug 2012
|
|
|
|
|
|
|
Waqt aaun te udd gye ya mar gye ne
rakhda si jugnu te titliyan fad fad ke.
Awesome. . . !! TFS :)
|
|
02 Aug 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|