|
 |
 |
 |
|
|
Home > Communities > Punjabi Poetry > Forum > messages |
|
|
|
|
|
ਪਾਪਾਂ ਦੀ ਪੰਡ !!!! |
ਦੇਕੇ ਦਰਦ ਕਈ ਦਿਲਾਂ ਨੂੰ , ਮਾੜੇ ਕਰਮ ਕਮਾਈ ਜਾਂਦਾ, ਪਾਪਾਂ ਦੀ ਪੰਡ ਲੈ ਕੇ ਸਿਰ ਤੇ, ਮੁਸਾਫ਼ਿਰ ਮੈਂ ਤੁਰੀਆ ਹਾਂ ਜਾਂਦਾ !!! ਦਿੱਤੇ ਦੁਖ ਜਿਨਾਂ ਨੂੰ ਜੇਹੜੇ, ਵੇਖ ਉਦਾਸ ਉਨਾਂ ਦੇ ਚੇਹਰੇ , ਵਿੱਚੋ ਵਿੱਚ ਹੀ ਮੈਂ ਪਛਤਾਉਂਦਾ, ਪਾਪਾਂ ਦੀ ਪੰਡ ਲੈ ਕੇ ਸਿਰ ਤੇ, ਮੁਸਾਫ਼ਿਰ ਮੈਂ ਤੁਰੀਆ ਹਾਂ ਜਾਂਦਾ !!! ਥੱਕ ਗਿਆ ਹਾਂ, ਟੁੱਟ ਗਿਆ ਹਾਂ , ਨਜ਼ਰਾਂ ਵਿੱਚ ਆਪਣੀ ਝੁੱਕ ਗਿਆ ਹਾਂ , ਸਮਝ ਨਾਂ ਹੁਣ ਮੈਨੂੰ ਕੁਛ ਆਂਦਾ , ਪਾਪਾਂ ਦੀ ਪੰਡ ਲੈ ਕੇ ਸਿਰ ਤੇ, ਮੁਸਾਫ਼ਿਰ ਮੈਂ ਤੁਰੀਆ ਹਾਂ ਜਾਂਦਾ !!! ਹਸ਼ਰ ਦੇ ਦਿਨ ਜਦ ਪੰਡ ਖੋਲਾਂਗਾ, ਓਸ ਰੱਬ ਨੂੰ ਕੀ ਬੋਲਾਂਗਾ, ਡਰ ਹਰ ਦਮ ਮੈਨੂੰ ਏਹੋ ਖਾਂਦਾ, ਪਾਪਾਂ ਦੀ ਪੰਡ ਲੈ ਕੇ ਸਿਰ ਤੇ, ਮੁਸਾਫ਼ਿਰ ਮੈਂ ਤੁਰੀਆ ਹਾਂ ਜਾਂਦਾ !!!
(ਕਲਮ : ਲੱਕੀ)
|
|
19 Feb 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|