|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| paash |
ਿਕਰਤ ਦੀ ਲੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਿਲਸ ਦੀ ਕੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ ਗਦਾਰੀ ਲੋਭ ਦੀ ਮੁੱਠ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਬੈਠੇ ਸੁੱਿਤਆਂ ਫੜੇ ਜਾਣਾ - ਬੁਰਾ ਤਾਂ ਹੈ ਡਰੂ ਿਜਹੀ ਚੁੱਪ ਿਵੱਚ ਮੜੇ ਜਾਣਾ - ਬੁਰਾ ਤਾਂ ਹੈ ਸਭ ਤੋਂ ਖਤਰਨਾਕ ਨਹੀਂ ਹੁੰਦਾ
ਕਪਟ ਦੇ ਸ਼ੋਰ ਿਵੱਚ ਸਹੀ ਹੁੰਿਦਆਂ ਵੀ ਦਬ ਜਾਣਾ, ਬੁਰਾ ਤਾਂ ਹੈ ਿਕਸੇ ਜੁਗਨੂੰ ਦੀ ਲੋਅ ਖਾਿਤਰ ਪੜਨ ਲੱਗ ਜਾਣਾ - ਬੁਰਾ ਤਾਂ ਹੈ ਸਭ ਤੋਂ ਖਤਰਨਾਕ ਨਹੀਂ ਹੁੰਦਾ
ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾਾ ਨਾ ਹੋਣਾ ਤੜਪ ਦਾ ਸਭ ਕੁਝ ਸਿਹਣ ਕਰ ਜਾਣਾ ਘਰ ਤੋਂ ਿਨਕਲਣਾ ਕੰਮ ਤੇ ਕੰਮ ਤੋਂ ਘਰ ਆਣਾ
ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਿਨਆਂ ਦਾ ਮਰ ਜਾਣਾ
ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ |
ਸਭ ਤੋ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ ਿਜਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
|
|
10 Jul 2012
|
|
|
|
|
|
|
One of my most favourites. :-)
Thanks for sharing here :-)
|
|
11 Jul 2012
|
|
|
|
|
Dil Da Sach
Tere Kol Dil Da Sach Kehna Dil Di Beadbi Hai, Sach Di Beadbi Hai Tere Kol Gila Karna Ishq Di Hethi Hai Ja Toon Shikayat De Kaabil Ho Ke Aa Aje Tan Meri Har Shikayat Ton Tera Kadd Bada Chota Hai
--Paash
|
|
13 Jul 2012
|
|
|
|
|
ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ
ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ ਤੇ ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ ਤੇ ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ ਸਵਾਲ ਦੇ ਮੌਰਾਂ ਤੇ ਚੜ੍ਹ ਕੇ ਅਸੀਂ ਲੜਾਂਗੇ ਸਾਥੀ ਕਤਲ ਹੋਏ ਜ਼ਜ਼ਬਿਆਂ ਦੀ ਕਸਮ ਖਾ ਕੇ ਹੱਥਾਂ ਤੇ ਪਏ ਰੱਟਣਾਂ ਦੀ ਕਸਮ ਖਾ ਕੇ ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਤਦ ਤਕ ਕਿ ਵੀਰੂ ਬਕਰੀਆਂ ਵਾਲਾ ਜਦੋਂ ਤਕ ਬੱਕਰੀਆਂ ਦਾ ਮੂਤ ਪੀਦਾਂ ਹੈ ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ ਕਿ ਸੁਜੀਆਂ ਅੱਖਾਂ ਵਾਲੀ ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ ਜੰਗ ਚੌਂ ਪਰਤ ਨਹੀਂ ਆਉਂਦਾ ਜਦੋਂ ਤੱਕ ਪੁਲਿਸ ਦੇ ਸਿਪਾਹੀ ਆਪਣੇ ਹੀ ਭਰਾਵਾਂ ਦਾ ਗਲਾ ਘੁਟਣ ਦੇ ਬਾਧਕ ਹਨ ਕਿ ਬਾਬੂ ਦਫਤਰਾਂ ਵਾਲੇ ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਹਨ ਅਸੀਂ ਲੜਾਂਗੇ ਜਦ ਤੱਕ ਦੁਨੀਆ ‘ਚ ਲੜਨ ਦੀ ਲੋੜ ਬਾਕੀ ਹੈ
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ ਤੇ ਅਸੀਂ ਲੜਾਂਗੇ ਸਾਥੀ… ਅਸੀਂ ਲੜਾਂਗੇ
|
|
13 Jul 2012
|
|
|
|
|
|
|
Nice sharing 22 G...
Waise ithey ikk topic ve hai jithey sirf Pash diyan likhtan ne...try karo othey hor add karan de taan k sabh kush ikk jagah te rahe...main link check karke ithey pauna..
|
|
14 Jul 2012
|
|
|
|
|
here is the link...
http://www.punjabizm.com/forums-collection-of-works-of-paash-2182-1-1.html
|
|
14 Jul 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|