ਪਹੁੰਚ ਤਾਂ ਗਏ ਕਿਨਾਰੇ ੲਿਹ ਵੀ ਅਹਿਸਾਨ ਹੈ,
ੲਿੱਕ ਪਾਸੇ ਸੱਜਣ ਤੇ ੲਿੱਕ ਪਾਸੇ ਸ਼ਮਸ਼ਾਨ ਹੈ।
ਬੇੜੀ ਤਾਂ ਹੈ ਤਿਅਾਰ,ਹੱਥ ਵਿਚ ਵੀ ਹੈ ਪਤਵਾਰ,
ਪਰ ਨਾ ਆਇਆ ਮੱਲਾਹ,ਨਾ ੳੁਸਦਾ ਬਿਅਾਨ ਹੈ।
ਚਲੌ ਛੱਡੇ ਉਸ ਪਰ ਜਾ ਕੇ ਦੁੱਖੜੇ ਰੌ ਲਵਾਂਗੇ,
ਹਾਲੇ ਤਾਂ ਸਾਡਾ ਛੱਲਾਂ ਨਾਲ ਜਰਾ ਘਮਾਸਾਨ ਹੈ।
ਹਵਾਵਾਂ ਦਾ ਸਾਥ ਵੀ ਹੈ ਤੇ ਅਟੇਰਨ ਦਾ ਡਰ ਵੀ ਹੈ,
ਮੈਨੂੰ ਨਹੀਂ ਪਰ ਕਸ਼ਤੀ ਨੂੰ ਪੱਤਣਾਂ ਦਾ ਧਿਆਨ ਹੈ।
ਸੌਹਣੀ ਵੀ ਡੁੱਬ ਹੋਈ ਸੀ ਮਸ਼ਹੂਰ ਵਿਚ ਖਲਕਤ ਦੇ,
ੳੁਸਤੇ ਵੀ ਤਾਂ ਘੜੇ ਤੇ ਝਨ੍ਹਾ ਦੋਹਾਂ ਦਾ ਅਹਿਸਾਨ ਹੈ।
ਲਹਿਰਾਂ ਦੇ ਸੰਗੀਤ ਵਿਚ ਜਦ ਰਵਾਨੀ ਜਿਹੀ ਆਈ,
ੲਿਹ ਹੀ ਤਾਂ ਸੱਜਣਾਂ ਦੇ ਪਾਸ ਹੌਣ ਦਾ ਅਨੁਮਾਨ ਹੈ।
ਮੇਰੀ ਜਿਦ ਨੂ ਵੇਖ ਅਖੀਰ ਆ ਦਰਿਅਾ ਨੇ ਕਿਹਾ,
ਲੰਘ ਜਾ ਉਸ ਪਾਸੇ ਜਾਪੇ ਤੇਰੀ ਜਾਨ,ਤੇਰਾ ਜਹਾਨ ਹੈ।
ਪਹੁੰਚ ਤਾਂ ਗਏ ਕਿਨਾਰੇ ੲਿਹ ਵੀ ਅਹਿਸਾਨ ਹੈ,
ੲਿੱਕ ਪਾਸੇ ਸੱਜਣ ਤੇ ੲਿੱਕ ਪਾਸੇ ਸ਼ਮਸ਼ਾਨ ਹੈ।
|