|
ਦਰਦ |
ਦਰਦ ਦਰਦ ਆਪਣੀ ਜਗ੍ਹਾ ਹੈ,ਦਵਾ ਆਪਣੀ ਜਗ੍ਹਾ ਹੈ। ਦਾਗ ਆਪਣੀ ਜਗ੍ਹਾ ਹੈ,ਸਫ਼ਾ ਆਪਣੀ ਜਗ੍ਹਾ ਹੈ। ਮਨ ਬਹਿਬਲ ਮਿਲਨ ਨੂੰ , ਤੂੰ ਬਿਰਹਾ ਜਗਾਈ, ਤੂੰ ਆਪਣੀ ਜਗ੍ਹਾ ਹੈ, ਜ਼ਫ਼ਾ ਆਪਣੀ ਜਗ੍ਹਾ ਹੈ। ਤੜਫ ਲਹਿਰ ਦੀ ਤਰ੍ਹਾਂ, ਮਸਤ ਕਿਨਾਰਿਆਂ ਤੱਕ, ਜਖਮ ਆਪਣੀ ਜਗ੍ਹਾ ਹੈ, ਦੁਆ ਆਪਣੀ ਜਗ੍ਹਾ ਹੈ। ਚੀਸ ਕਾਲਜੇ 'ਚੋ ਉੱਠੇ,ਪਹੁੰਚ ਆਕਾਸ਼ ਤੱਕ ਜਾਵੇ, ਅਹਿਸਾਸ ਆਪਣੀ ਜਗ੍ਹਾ ਹੈ,ਹਵਾ ਆਪਣੀ ਜਗ੍ਹਾ ਹੈ। ਮੇਰੀ ਅੱਖੀਆਂ ਦੇ ਹੰਝੂ,ਤਾਂ ਨੇ ਅਹਿਸਾਸ ਦਾ ਮਲਾਲ, ਤੜਫ਼ ਆਪਣੀ ਜਗ੍ਹਾ ਹੈ,ਖਫ਼ਾ ਆਪਣੀ ਜਗ੍ਹਾ ਹੈ। ਮਿਲ ਕੋਲ ਕਦ ਬਹੀਏ, ਇਹੀ ਤਾਂਘ ਮਨ ਮੇਰੇ, ਮਿਲਨ ਆਪਣੀ ਜਗ੍ਹਾ ਹੈ,ਤਾਂਘ ਆਪਣੀ ਜਗ੍ਹਾ ਹੈ।
|
|
12 Oct 2013
|