|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਪਤਾ ਨਹੀਂ ਕਿਉਂ, ਅੱਜ ਮੇਰਾ ਰੋਣ ਨੂੰ ਸੀ ਦਿਲ ਕਰਦਾ ਤੇਰੀ ਪਿਆਰ ਵਾਲ਼ੀ ਉਸ ਸੇਜ ਤੇ....
ਇੱਕ ਕਸਕ ਫ਼ੈਲੀ ਸੀ
ਤੇਰੀ ਯਾਦਾਂ ਦੀ ਸੁਬਾ ਮੇਰਾ ਵਰਤ ਰਖਾਇਆ ਤੇਰੇ ਪਿਆਰ ਦੀ ਚੀਸ ਨੇ... ਵਲ਼ ਵਲ਼ੇਵੇਂ ਠੇਡੇ ਖਾਂਦਿਆਂ ਲੰਘਿਆ ਏ ਦਿਨ ਮੇਰਾ... ਵਾਂਗ ਬੱਚਿਆਂ ਮੈਂ ਆਣ ਡਿੱਗਿਆ ਤੇਰੀ ਨਿੱਘੀ ਜਿਹੀ ਗੋਦ ਤੇ... ਯਾਦ ਕਰਕੇ ਤੇਰੇ ਨਿੱਘ ਨੂੰ ਮੇਰਾ ਰੋਣ ਨੂੰ ਬੜ੍ਹਾ ਦਿਲ ਕਰਦਾ ਤੇਰੀ ਪਿਆਰ ਵਾਲ਼ੀ ਸੇਜ ਤੇ....
ਤੇਰੇ ਪਿਆਰ ’ਚ ਬਲ਼ਦੇ ਇਸ ਰੂਹਾਨੀ ਦੀਵੇ ਨੂੰ ਭਾਵੇਂ ਤੇਲ ਨਹੀਂ ਹੁਣ ਮਿਲ਼ਦਾ.... ਪਰ ਮਘਦਾ ਪਿਆ ਹੈ ਇਹ ਅੱਜ ਵੀ ਮੇਰੇ ਹਾਉਕਿਆਂ ਦੇ ਸੇਕ ਤੇ....
ਸਾਇਦ ਉੱਠਦੇ ਹੋਣਗੇ ਤੇਰੇ ਮਰੋੜ੍ਹੇ ਮੇਰੇ ਪਿਆਰ ਦੇ... ਹੰਝੂਆਂ ਦੀ ਫ਼ੱਕੀ ਦਾ ਫ਼ਿਰ ਲੈਕੇ ਸਹਾਰਾ ਸੌੱਦੀ ਹੋਵੇਂਗੀ ਤੂੰ ਦੁਖਾਂ ਵਾਲ਼ੀ ਮੇਜ਼ ਤੇ...
ਇਹੀਓ ਸੋਚਦਿਆ ਮੇਰਾ ਰੋਣ ਨੂੰ ਬੜ੍ਹਾ ਦਿਲ ਕਰਦਾ ਤੇਰੇ ਪਿਆਰ ਵਾਲ਼ੀ ਉਸ ਸੇਜ ਤੇ....
ਫ਼ਾਂਕੇ ਕੱਟਦਾ ਹਾ ਮੈਂ ਅੱਜ ਵੀ ਤੇਰੇ ਕੀਤੇ ਵਾਅਦਿਆਂ ਦੇ... ਓਹ ਪਹਿਲੀ ਬਾਤ ਜੋ ਪਿਆਰ ਵਾਲ਼ੀ ਤੇ ਤੋੜ੍ਹ ਨਿਭਾਉਣ ਦੇ ਇਰਾਦਿਆਂ ਤੇ ਸਮਾਜ ਦੀ ਬਲੀ ਚੜ੍ਹੇ ਇਸ ਪਿਆਰ ਦੀ ਗਤੀ ਲਈ ਮੈਂ ਹਰ ਰੋਜ਼ ਹਵਨ ਇੱਕ ਕਰਦਾ ਹਾਂ... ਕਰਕੇ ਭੇਂਟ ਪਿਆਰ ਦੀ ਸਮਗਰੀ ਉੱਤੋਂ ਪਾਵਾਂ ਯਾਦਾਂ ਦਾ ਘਿਉ ਬਲ਼ਦਾ ਹਾਂ ਫ਼ਿਰ ਮੈਂ ਖੁਦ ਬਿਰਹੋਂ ਦੀ ਲਾਟ ਤੇ....
ਇਹ ਗਮਾਂ ਦਾ ਜੋ ਅਰਕ ਇਕੱਤਰ ਹੋ ਰਿਹਾ ਬਸ ਮੁਕਤ ਹੋ ਜਾਣਾ ਪੀਕੇ ਇਹ ਅੰਮ੍ਰਿਤ ਇਸ ਜ਼ਿੰਦਗੀ ਵਰੇਸ ਤੇ.... ਗੁਰੀ ਪਾਕ ਹੀ ਆਇਆ ਤੇ ਪਾਕ ਤੁਰ ਜਾਣਾ ਕਿਉਂ ਜੋ ਇਹ ਲੜ੍ਹ ਲੱਗਿਆ ਹੈ ਸਿਰਫ਼ ਏਕ ਦੇ....
ਫ਼ਿਰ ਯਾਦ ਕਰੇਂਦੀ ਤੇ ਮੂੰਹੋਂ ਬੋਲ਼ ਕਹੇਂਗੀ ਕਿ ਮੇਰਾ ਰੋਣ ਨੂੰ ਬੜ੍ਹਾ ਦਿਲ ਕਰਦਾ ਗੁਰੀ ਦੇ ਪਿਆਰ ਦੀ ਪੱਕੀ ਟੇਕ ਤੇ....
ਪਤਾ ਨਹੀਂ ਕਿਉਂ, ਅੱਜ ਮੇਰਾ ਰੋਣ ਨੂੰ ਸੀ ਦਿਲ ਕਰਦਾ ’ਪਾਕੀਜ਼ਾ’ ਦੀ ਉਸ ਸੇਜ ਤੇ....
- ਗੁਰੀ ਲੁਧਿਆਣਵੀ
|
|
24 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|