ਪੰਛੀ ਕੋਈ ਆਵੇ ਮੇਰੇ ਦੇਸ ਤੋਂ
ਸੁਨੇਹੜਾ ਕੋਈ ਲਿਆਵੇ ਮੇਰੇ ਦੇਸ ਤੋਂ
ਅੰਮੜੀ ਦੇ ਜਾਏ ਦੀ ਸੁੱਖ ਸਾਂਦ ਸੁਣਾਵੇ
ਮੇਰੇ ਦੇਸ ਤੋਂ
ਬਾਬੁਲ ਦਾ ਮੁਹਾਂਦਰਾ ਦਿਸੇ ਮੈਨੂੰ
ਜਦ ਰਾਹੇ ਜਾਂਦਾ ਬਜ਼ੁਰਗ ਕੋਈ ਮਿਲ ਜਾਵੇ
ਮੇਰੇ ਦੇਸ ਤੋਂ
ਮਾਂ ਰਾਣੀ ਮੁੜ ਮੁੜ ਚੇਤੇ ਆਵੇ
ਜਦ ਕੋਈ ਅਧਖੜ ਸੁਆਣੀ ਮੈਨੂੰ ਭਰੇ ਵਿੱਚ ਕਲਾਵੇ
ਮੇਰੇ ਦੇਸ ਤੋਂ
ਨਾ ਰਿਸ਼ਤਾ ਨਾ ਸਾਂਝ ਕੋਈ ਫੇਰ ਵੀ ਦਿਲ ਨੂੰ ਭਾਵੇ
ਜੋ ਵੀ ਮਾਰ ਉਡਾਰੀ ਆਵੇ
ਮੇਰੇ ਦੇਸ ਤੋਂ
ਹਵੇਲੀ ,ਜਾਮੁਨ ,ਮਝੀਆਂ ,ਗਾਵਾਂ ਬੁੱਡੇ ਬੋਹੜ ਦੀਆਂ ਛਾਵਾਂ
ਬਹੁਲੀ,ਵੇਸਣ,ਗੰਨੇ,ਸਰੋਂ ਦਾ ਸਾਗ ਕੋਈ ਤੋੜ ਲਿਆਵੇ
ਜੇ ਕੋਈ ਏਸ ਸਿਆਲ ਜਾਵੇ
ਮੇਰੇ ਦੇਸ ਤੋਂ
ਹੋਰ ਨਹੀਂ ਤੇ ਸ਼ਹਿਰ ਮੇਰੇ ਬਸ ਹੋ ਕੇ ਮੁੜ ਆਵੇ
ਆਪਣੇ ਸੰਗ ਖੁਸ਼ਬੂ ਮੇਰੇ ਵਤਨਾਂ ਦੀ ਲੈ ਆਵੇ
ਮੇਰੇ ਦੇਸ ਤੋਂ
ਪੰਛੀ ਕੋਈ ਆਵੇ ਮੇਰੇ ਦੇਸ ਤੋਂ........
ਪੰਛੀ ਕੋਈ ਆਵੇ ਮੇਰੇ ਦੇਸ ਤੋਂ
ਸੁਨੇਹੜਾ ਕੋਈ ਲਿਆਵੇ ਮੇਰੇ ਦੇਸ ਤੋਂ
ਅੰਮੜੀ ਦੇ ਜਾਏ ਦੀ ਸੁੱਖ ਸਾਂਦ ਸੁਣਾਵੇ
ਮੇਰੇ ਦੇਸ ਤੋਂ
ਬਾਬੁਲ ਦਾ ਮੁਹਾਂਦਰਾ ਦਿਸੇ ਮੈਨੂੰ
ਜਦ ਰਾਹੇ ਜਾਂਦਾ ਬਜ਼ੁਰਗ ਕੋਈ ਮਿਲ ਜਾਵੇ
ਮੇਰੇ ਦੇਸ ਤੋਂ
ਮਾਂ ਰਾਣੀ ਮੁੜ ਮੁੜ ਚੇਤੇ ਆਵੇ
ਜਦ ਕੋਈ ਅਧਖੜ ਸੁਆਣੀ ਮੈਨੂੰ ਭਰੇ ਵਿੱਚ ਕਲਾਵੇ
ਮੇਰੇ ਦੇਸ ਤੋਂ
ਨਾ ਰਿਸ਼ਤਾ ਨਾ ਸਾਂਝ ਕੋਈ ਫੇਰ ਵੀ ਦਿਲ ਨੂੰ ਭਾਵੇ
ਜੋ ਵੀ ਮਾਰ ਉਡਾਰੀ ਆਵੇ
ਮੇਰੇ ਦੇਸ ਤੋਂ
ਹਵੇਲੀ ,ਜਾਮੁਨ ,ਮਝੀਆਂ ,ਗਾਵਾਂ ਬੁੱਡੇ ਬੋਹੜ ਦੀਆਂ ਛਾਵਾਂ
ਬਹੁਲੀ,ਵੇਸਣ,ਗੰਨੇ,ਸਰੋਂ ਦਾ ਸਾਗ ਕੋਈ ਤੋੜ ਲਿਆਵੇ
ਜੇ ਕੋਈ ਏਸ ਸਿਆਲ ਆਵੇ
ਮੇਰੇ ਦੇਸ ਤੋਂ
ਹੋਰ ਨਹੀਂ ਤੇ ਸ਼ਹਿਰ ਮੇਰੇ ਬਸ ਹੋ ਕੇ ਮੁੜ ਆਵੇ
ਆਪਣੇ ਸੰਗ ਖੁਸ਼ਬੂ ਮੇਰੇ ਵਤਨਾਂ ਦੀ ਲੈ ਆਵੇ
ਮੇਰੇ ਦੇਸ ਤੋਂ
ਪੰਛੀ ਕੋਈ ਆਵੇ ਮੇਰੇ ਦੇਸ ਤੋਂ........