|
ਪੰਛੀ ਵਰਗੀ ਉੱਚੀ ਉੱਡਾਣ |
ਪੰਜਾਬੀ ਦੀ ਇੱਕ ਵੱਖਰੀ ਪਹਿਚਾਣ,
ਨਿਰਮਲ ਸੋਚ,
ਸਾਫ ਮਨ,
ਪੰਛੀ ਵਰਗੀ ਉੱਚੀ ਉੱਡਾਣ,
ਅਤੇ ਸੁੱਚਾ ਕਿਰਦਾਰ ਹੈ,
.ਦੁਨੀਆਂ ਦੀਆਂ,
ਵੱਧੀਆ ਅਤੇ ਖੂਬਸੂਰਤ ਵਸਤਾਂ,
ਦਾ ਆਨੰਦ,
ਨੰਗੀਆਂ ਅੱਖਾਂ ਨਾਲ,
ਵੇਖਿਆ ਜਾਂ ਛੁਹਿਆ ,
ਨਹੀਂ ਜਾ ਸਕਦਾ ,
ਅਤੇ ਨਾ ਹੀ,
ਮਾਣਿਆ ਜਾ ਸਕਦਾ।
ਖੂਬਸੂਰਤੀ ਨੂੰ,
ਮਨ ਦੀ ਪਵਿਤ੍ਰਤਾ ਨਾਲ ਹੀ,
ਮਹਿਸੂਸ ਕੀਤਾ ਜਾ ਸਕਦਾ ਹੈ।
ਹਨੇਰਿਆਂ ਵਿੱਚੋਂ, ਮਨ ਦੀ ਇਕਾਗਰਤਾ, ਅੰਤਰ ਮਨ ਦੇ ਪ੍ਰਕਾਸ਼ 'ਚੋਂ, ਸਿਦਕ ਦੀ ਚਾਦਰ ਓੜ, ਕਿਰਨ ਦੀ ਖੋਜ ਵਿੱਚ, ਹਰ ਮਨੁੱਖ ਅੰਦਰ ਝਾਕਦਾ, ਹਰ ਕਿਸੇ ਦਾ ਭਲਾ ਮੰਗਦਾ, ਕਿਰਤ ਕਰਕੇ ਵੰਡਦਾ, ਰੱਬ ਵਰਗਾ ਪੰਜਾਬੀ, ਲਪਕ ਪੈਦਾ ਮਰਨ ਲਈ, ਕਿਸੇ ਦੀ ਪੀੜ ਤੱਕਕੇ, ਤਾਂਹੀਂ ਤਾਂ ਹੈ ਦੇਵ ਪੁਰਸ਼।
|
|
14 Jan 2014
|