ਤੂੰ ਕੱਢ ਕਸੀਦਾ ਨੀ ਪਹਿਨਣ ਹਾਰੀਏ।ਫੁੱਲਕਾਰੀ ਤੇਰਾ ਹੁਨਰ ਨੀ ਕੁਆਰੀਏ।ਕੱਢ ਲੈ ਬਾਗ ਸੁਹਰੀਂ ਤੇਰੇ ਕੰਮ ਆਵਣਾ,ਤੰਦ ਕਿਉਂ ਨਹੀਂ ਪਾਉਂਦੀ ਧੀਏ ਵਿਚਾਰੀਏ।ਚੰਨ ਪ੍ਰਦੇਸ਼ੀ ਤੁਰ ਜਾਉ ਫਿਰ ਕੀ ਕਰੇਂਗੀ,ਆਹਰ ਲੈ ਬਣਾ ਆਤਮ ਆਪ ਸਵਾਰੀਏ।ਰੇਸ਼ਮ ਪੱਟ ਹੰਢਾਵੇਂ ਸ਼ੌਕ ਤੇਰੇ ਜਵਾਨੀਏ,ਬਹਿ ਬਨੇਰੇ ਉਡੀਕੇਂ ,ਤੈਂ ਕਾਂਗ ਉਡਾਰੀਏ।ਜੋਬਨ ਮੱਤੀਏ ਸਾਂਭ ਤੂੰ ਸੀਰਤ ਸੁਰਤ ਨੂੰ.,ਤੋਰੀ ਰੰਗ ਸੁਹਾਵੇ ਤੇਰੇ ਨੀ ਸੱਚਿਆਰੀਏ।ਨੈਣੀ ਪਾ ਕੇ ਕਜ਼ਲਾ, ਧਾਰ ਬਣਾਉਦੀ ਏ,ਨੀ ਨਿੱਤ ਮਿਟਾਵੈਂ ਪਿਆਸ ਤੂੰ ਪਨਹਾਰੀਏ।