|
 |
 |
 |
|
|
Home > Communities > Punjabi Poetry > Forum > messages |
|
|
|
|
|
surjeet patar |
ਮਰ ਗਏ ਵੀ ਪਰਤ ਆਉਂਦੇ ਨੇ ਕਦੀ, ਜੀਂਦਿਆਂ ਦੇ ਮਨ 'ਚ ਹੈ ਯਾਦਾਂ ਦਾ ਪੁਲ਼। ਨਜ਼ਮ ਕੀ ਹੈ,ਗੀਤ ਕੀ ਹੈ,ਗ਼ਜ਼ਲ ਕੀ, ਤੇਰੇ ਤੀਕਰ ਆਉਣ ਲਈ ਲਫ਼ਜ਼ਾਂ ਦਾ ਪੁਲ਼।" ਪਾਤਰ ਸਾਹਬ........
|
|
09 Dec 2012
|
|
|
|
ਮਰ ਖ਼ਪ ਗਿਆਂ ਨੂ ਦਿਸ ਨਾ ਕਿਤੇ ਪੈਣ ਘਰ ਦੇ ਰਾਹ ,,
ਕਬਰਾਂ ਤੇ ਰੋਜ਼ ਰਾਤ ਨੂ ਦੀਵੇ ਜਗਾਉਣ ਨਾਲ ,,,,,
ਇੱਕ ਇੱਕ ਨੂ ਚੁਕ ਕੇ ਵਾਚਣਾ ਮੇਰੇ ਖਤਾਂ ਦੇ ਵਾਂਗ ,
ਵੇਹੜੇ ਚ ਪੱਤੇ ਆਉਣਗੇ ਪਤਝੜ ਦੀ ਪੌਣ ਨਾਲ ..,,,,,
ਗੋਬਿੰਦ ਸੀ ਤੇ ਰਸੂਲ ਸੀ , ਈਸਾ ਸੀ , ਬੁਧ ਸੀ ,,,
ਤਪਦੇ ਥਲਾਂ ਚ ਚਲ ਰਿਹਾ ਸੀ ਕੌਣ ਕੌਣ ਨਾਲ ...
ਪਾਤਰ
|
|
09 Dec 2012
|
|
|
|
ਯਾਰੋ ਐਸਾ ਕਿਤੇ ਨਿਜ਼ਾਮ ਨਹੀਂ ਜਿਸ ’ਚ ਸੂਲੀ ਦਾ ਇੰਤਜ਼ਾਮ ਨਹੀਂ। ਮੈਂ ਤਾਂ ਸੂਰਜ ਹਾਂ, ਛੁਪ ਕੇ ਵੀ ਬਲਦਾਂ, ਸ਼ਹਿਰ ਦੀ ਸ਼ਾਮ ਮੇਰੀ ਸ਼ਾਮ ਨਹੀਂ। ਕੁਝ ਲੋਕ ਸਮਝਦੇ ਨੇ ਬਸ ਏਨਾ ਕੁ ਰਾਗ ਨੂੰ ਸੋਨੇ ਦੀ ਜੇ ਹੈ ਬੰਸਰੀ ਤਾਂ ਬੇਸੁਰੀ ਨਹੀਂ। ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਮਤਲਬ ਨਾ ਲੈ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ।

‘‘ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ।,’ ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ, ਤੂੰ ਤੇ ਲੰਘ ਜਾਂਨੈ ਪਾਣੀ ਕਦੇ ਵਾਅ ਬਣ ਕੇ।
|
|
09 Dec 2012
|
|
|
|
|
‘‘ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ।,’ ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ, ਤੂੰ ਤੇ ਲੰਘ ਜਾਂਨੈ ਪਾਣੀ ਕਦੇ ਵਾਅ ਬਣ ਕੇ।
|
|
09 Dec 2012
|
|
|
|
ਜਦ ਬਹਾਰਾਂ ਨੂੰ ਬੁਲਾਇਆ ਨਾ ਗਿਆ। ਰੁਸੀਆਂ ਸਾਥੋਂ ਮਨਾਇਆ ਨਾ ਗਿਆ।
ਯਾਦ ਜੇ ਹੁੰਦੀ ਤਾਂ ਭੁਲਾ ਦੇਂਦੇ ਅਸੀਂ ਹਾਦਸਾ ਸੀ ਜੋ ਭੁਲਾਇਆ ਨਾ ਗਿਆ।
ਕੋਲ ਰਹਿ ਕੇ ਕੋਲ ਨਾ ਹੋਏ ਅਸੀਂ ਦੂਰ ਰਹਿ ਕੇ ਦੂਰ ਜਾਇਆ ਨਾ ਗਿਆ।
ਜੀ ਕਰੇ ਉਸ ਨੂੰ ਬੁਲਾ ਲੈਂਦੇ ਮਗ਼ਰ
ਭੀੜ ਵਿੱਚ ਸਾਂ ਸੋ ਬੁਲਾਇਆ ਨਾ ਗਿਆ।
ਘਿਰ ਗਿਆ ਹੈ ਮੁਸ਼ਕਲਾਂ ਵਿੱਚ ਆਦਮੀ ਮੁਸ਼ਕਲਾਂ ਤੋਂ ਵੀ ਬਚਾਇਆ ਨਾ ਗਿਆ।
ਤਿੜਕਿਆ ਸ਼ੀਸ਼ਾ ਅਜੇ ਵੀ ਡਰ ਰਿਹਾ ਸੱਚ ਪੂਰਾ ਵੀ ਦਿਖਾਇਆ ਨਾ ਗਿਆ।
ਜੋ ਦਿਲਾਸੇ ਦੇ ਰਿਹਾ ਸੀ ਰਾਤ ਭਰ ਦਿਲ ਜੇ ਰੋਇਆ ਤਾਂ ਵਰਾਇਆ ਨਾ ਗਿਆ।
ਰਾਤ ਭਰ ਰੋਂਦਾ ਰਿਹਾ ਸੁਪਨਾ ਤੇਰਾ ਲੋਰੀਆਂ ਦੇ ਕੇ ਸੁਲਾਇਆ ਨਾ ਗਿਆ।
ਉਹ ਵੀ ਸਾਡੇ ਘਰ ਕਦੀ ਆਇਆ ਨਹੀਂ ਪਰ ਕਦੀ ਸਾਥੋਂ ਵੀ ਜਾਇਆ ਨਾ ਗਿਆ।
|
|
09 Dec 2012
|
|
|
|
|
|
|
|
 |
 |
 |
|
|
|