|
ਪਰਬਤ |
ਹਵਾ ਪੁੱਛੇ ਪਰਬਤ ਨੂੰ ,ਕਿਸਦੀ ਦੀ ਉਡੀਕ ਹੈ। ਦਿਲ ਥੰਮ ਕੇ ਬੈਠੇ ਹੋ,ਹੁਣ ਕਿਹੜੀ ਉਮੀਦ ਹੈ।
ਅੰਬਰ ਵੱਲੇ ਤੱਕਦੇ ਹੋ ,ਅੱਖਾਂ ਵਿੱਚ ਅਥੱਰ ਕਿਉਂ, ਝਰਨੇ ਦੀ ਕਲ ਕਲ ਹੈ,ਸੁਰਤ ਬੁੱਧ ਬਰੀਕ ਹੈ।
ਬੇ-ਉਮੀਦੀ ਰੰਚਕ ਭਰ ਨਾ,ਅਨੰਦ ਸਹਿਜ ਟਿਕਾਉ ਹੈ, ਆਹਟ ਵਿੱਚ ਦਰਦ ਜਿਹਾ, ਲੈਂਦਾ ਸੁਰਤ ਧਰੀਕ ਹੈ।
ਆਦਤ ਨਾ ਝੁੱਕਣੇ ਦੀ, ਮੈਂ ਤਾਂਹੀ ਤਾਂ ਪਰਬਤ ਹਾਂ, ਮਨ ਤਿ੍ਪਤ ਸੰਤੋਸ਼ ਜਿਹਾ,ਸੁਰਤ ਮੇਰੀ ਫਰੀਕ ਹੈ।
ਅੰਹਮ ਸਿਰ ਤੇ ਤਾਜ ਧਰਿਆ,ਖਿੱਚ ਅੰਦਰ ਸੱਭ ਦੇ ਹੈ, ਖੁਰ ਫੇਰ ਜ਼ਰਾ ਹੋਇਆ, ਸਫਰ ਧਰਾਤਲ ਤੀਕ ਹੈ। ਗੁਰਮੀਤ ਸਿੰਘ
|
|
04 Jan 2013
|