ਪਰਛਾਵੇਂ ਤੇ ਸੁਪਨੇ
ਪਰਛਾਵੇਂ ਤੇ ਸੁਪਨੇ ਕਦੇ ਬੇਕਾਰ ਨਹੀਂ ਹੁੰਦੇ।
ਭਰਮ ਵਿੱਚ ਖਿਆਲ ਕਦੇ ਸਾਕਾਰ ਨਹੀਂ ਹੁੰਦੇ।
ਅਟਕੇ ਮਨ ਦੀ ਸੋਚ ਹਮੇਸ਼ਾਂ,ਖੜੋਤ ਜ਼ਿੰਦਗੀ ਦੀ,
ਮਨ ਵਿੱਚ ਜੋ ਵੱਸਦੇ ਨਹੀਂ ਉਹ ਯਾਰ ਨਹੀਂ ਹੁੰਦੇ।
ਉੱਲਝ ਕੇ ਰਹਿ ਜਾਏ ਨਾ ਜਿੰਦਗੀ ਦਾ ਮਕਸਦ,
ਭਟਕਣ ਵਿਚ ਵੱਸਦਿਆਂ ਬੇੜੇ ਪਾਰ ਨਹੀਂ ਹੁੰਦੇ।
ਤੁਰੇ ਸਾਂ ਸਫਰ ਤੇ ਜਿੰਦਗੀ ਦਾ ਲਾਹਾ ਲੈਣ ਲਈ,
ਅਨਹਦ ਵੱਜਦਿਆਂ ਕਦੇ ਪ੍ਰਾਣ ਬੇਕਾਰ ਨਹੀਂ ਹੁੰਦੇ।
ਹੀਰੇ ਜੜਤ ਸੰਸਾਰ,ਮਨ ਵੱਸਿਆ ਨਿਰੰਕਾਰ,,
ਅੰਤਰ ਖੋਜ ਇੱਕ ਕਰੇ ਫਿਰ ਵਿਸਥਾਰ ਨਹੀਂ ਹੁੰਦੇ।
ਉੱਲਝ ਗਏ ਪਰਛਾਈਆਂ ਦਾ ਪਿੱਛਾ ਕਰਦਿਆਂ,,
ਬੇਖਬਰੀ 'ਚ ਗ਼ਾਫਲ ਕਦੇ ਨਿਸਾਰ ਨਹੀਂ ਹੁੰਦੇ।
ਸੰਵਰ ਜਾਂਦੀ ਜਿੰਦਗੀ ਗਗਨ ਉਛਾਲੇ ਮਾਰਦਾ,
ਮਨ ਬੇਧਿਆਂ ਨਹੀਂ ਸਵਾਸ ਖਾਕਸਾਰ ਨਹੀਂ ਹੁੰਦੇ।
ਗੁਰਮੀਤ ਸਿੰਘ