|
 |
 |
 |
|
|
Home > Communities > Punjabi Poetry > Forum > messages |
|
|
|
|
|
ਪਰਛਾਈਂ |
ਰੰਗ ਬਦਲੇ ਪਤਝੱੜ ਪੱਤਿਆਂ ,ਹਰੇ ਬਿਰਖ ਦਾ ਗਰੂਰ ਟੁੱਟਿਆ। ਖੰਭਾ ਬਿੰਨਾ ਉਡਾਰੀ ਕਾਹਦੀ,ਖੰਭ ਮਰੋੜ ਪਿੰਜਰੇ ਵਿਚ ਸੁੱਟਿਆ।
ਪਰਛਾਈਂ ਮੇਰੀ ਜੋ ਦਿੱਸੇ ਪਾਣੀ ਵਿਚ,ਚੋਟ ਕੰਕਰ ਦੀ ਟੁੱਟ ਜਾਵੇ, ਖਿੱਲਰ ਜਾਏ ਵਜੂਦ ਉਸਦਾ,ਮਹਿਸੂਸ ਕਰੇ ਘੜਾ ਜਿਵੇਂ ਫੁੱਟਿਆ।
ਸ਼ੀਸ਼ੇ ਮੂਹਰੇ ਖਲੋ ਕੇ ਜਿਹੜੇ, ਨਿਹਾਰ ਰਹੇ ਸੀ ਚਿਹਰੇ ਆਪਣੇ, ਸੱਚ ਮੰਨਣ ਤੋਂ ਹੋਏ ਇਨਕਾਰੀ,ਧਰਤ ਉੱਤੇ ਜਦ ਸ਼ੀਸ਼ਾ ਸੁੱਟਿਆ।
ਰਫਤਾ ਰਫਤਾ ਮੁੱਕ ਸਭ ਚੱਲੀ,ਛਿਨ ਛਿਨ ਕਰਕੇ ਜੋ ਵਿਹਾਈ, ਪਾਰਾ ਪਾਰਾ ਹੋ ਕੇ ਵਹਿ ਗਈ,ਤਦਬੀਰ ਤੋਂ ਮੁਕੱਦਰ ਜਾਂ ਰੁੱਸਿਆ।
ਚਿੱਤ ਵਿੱਚ ਪ੍ਰੀਤ ਮਿਲਣ ਦੀ ਹੋਵੇ,ਰੰਗ ਪ੍ਰਛਾਈਆਂ ਨਿੱਜੀ ਹੋਵਣ, ਫੁੱਟ ਕਰੂੰਬਲਾਂ ਪੱਤੀਆਂ ਬਣੀਆਂ,ਰੂਪ ਰੁੱਖਾਂ ਨੇ ਨਵਾ ਪਲਟਿਆ। ਗੁਰਮੀਤ ਸਿੰਘ
|
|
25 Jan 2013
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|