|
 |
 |
 |
|
|
Home > Communities > Punjabi Poetry > Forum > messages |
|
|
|
|
|
ਪਰਦੇ ਦੇ ਪਾਰ |
ਪਰਦੇ ਦੇ ਪਾਰ ਮੇਰਾ ਵੱਸੇ ਸਾਂਈ ,ਮੈਂ ਤੁਰ ਚੱਲੀ ਇੱਕਲੀ। ਅਵਾਜ਼ ਖੁਦਾਈ ਮੇਰੇ ਕੰਨੀ ਵੱਜੀ,ਅੰਦਰ ਹੋਈ ਖੱਲਬਲੀ। ਚਿੱਤ ਵਿੱਚ ਰੀਝ ਤੜਫ਼ ਬਣ ਉਭਰੀ,ਆਪ ਬੁਲਵੇ ਮੈਨੂੰ, ਕਰਾਂ ਮਿਲਾਪ ਸਾਂਈ ਨਾਲ ਆਪਣੇ,ਮੈਂ ਮਨ ਹੋਈ ਨਿਚੱਲੀ। ਕਦੇ ਛਿੱੜਦੀ ਝਰਨਾਹਟ,ਮੈਂ ਤਾਂ ਅੰਦਰ ਖਾਲੀ ਕਰ ਬੈਠੀ, ਆਪਣੇ ਮਹਿਰਮ ਲੀਨ ਵਿੱਚ ਕੀਤਾ ਮੈਂ ਕਮਲੀ ਹੋ ਚੱਲੀ। ਉਸ ਦਿ੍ਸ਼ਟੀ ਰੱਖੀ ਸੱਭ ਉੱਪਰੇ, ਆਪੇ ਕਰੇ ਪ੍ਰਿਤਪਾਲਨ, ਰੀਝ ਮਿਲਨ ਦੀ ਖਿੱਚ ਲਿਆਈ,ਮੈਂ ਤੁਰ ਪਈ ਇੱਕਲੀ। ਰਹਿਮਤ ਤੇਰੀ ਝਾਤ ਜਾਂ ਪਾਈ ਸਫ਼ਰ ਲੰਘਾਇਆ ਤੂੰ ਹੀ, ਆਣ ਪ੍ਰਕਾਸ਼ ਰੂਹ ਵਿੱਚ ਕੀਤਾ, ਤੂੰ ਕੀਤੀ ਜਿੰਦ ਸੁੱਖਲੀ।
,
|
|
26 Mar 2013
|
|
|
|
Thanks....all........viewers
|
|
31 Mar 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|